Htv Punjabi
Crime Punjab Video

ਸੁੱਖਣਵਾਲਾ ਮਾਮਲੇ ਚ ਇੱਕ ਹੋਰ ਵੱਡਾ ਖੁਲਾਸਾ, ਫੋਨ ਬਰਾਮਦ

ਗੁਰਵਿੰਦਰ ਮਾਮਲੇ ‘ਚ ਰਿਮਾਂਡ ਖਤਮ ਹੋਣ ਤੇ ਤਿੰਨੋਂ ਅਰੋਪੀ ਅਦਾਲਤ ਚ ਪੇਸ਼
ਪੁਲਿਸ ਵੱਲੋਂ ਤਿੰਨ ਦਿਨ ਦੇ ਹੋਰ ਰਿਮਾਂਡ ਦੀ ਕੀਤੀ ਗਈ ਮੰਗ
ਅਦਾਲਤ ਦੋਨਾਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਅਰਜ਼ੀ ਕੀਤਾ ਰੱਦ
ਤਿੰਨੋਂ ਦੋਸ਼ੀਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜਿਆ ਫਰੀਦਕੋਟ ਜੇਲ੍ਹ
ਹੁਣ 22 ਦਿਸੰਬਰ ਨੂੰ ਮੁੜ ਕੀਤਾ ਜਾਵੇਗਾ ਅਦਾਲਤ ਪੇਸ਼।
ਬਹੁਤ ਚਰਚਿਤ ਸੁਖਨਵਾਲਾ ਗੁਰਵਿੰਦਰ ਸਿੰਘ ਹੱਤਿਆਕਾਂਡ ਜਿਸ ਵਿੱਚ ਇੱਕ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਦੇ ਦੌਰਾਨ ਪੁਲਿਸ ਵੱਲੋਂ ਅਰੋਪੀ ਪਤਨੀ ਰੁਪਿੰਦਰ ਕੌਰ ਉਸ ਦਾ ਆਸ਼ਿਕ ਹਰਕਵਲਪ੍ਰੀਤ ਸਿੰਘ ਅਤੇ ਉਸ ਦਾ ਇੱਕ ਸਾਥੀ ਵਿਸ਼ਵਜੀਤ ਤਿਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜੋ ਕਿ ਪੁਲਿਸ ਰਿਮਾਂਡ ਤੇ ਚੱਲ ਰਹੇ ਸਨ। ਅੱਜ ਤਿੰਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਮੁੜ ਫਰੀਦਕੋਟ ਦੀ ਸਿਵਲ ਜੱਜ ਜੁਗਰਾਜ ਸਿੰਘ ਦੀ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ ਅਦਾਲਤ ਵਿੱਚ ਤਿੰਨ ਦਿਨ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਪਰ ਮਾਨਯੋਗ ਅਦਾਲਤ ਵੱਲੋਂ ਦੋਨਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਪੁਲਿਸ ਦੀ ਅਰਜ਼ੀ ਨੂੰ ਰੱਦ ਕਰਦਿਆਂ ਹੋਇਆਂ ਤਿੰਨਾਂ ਦੋਸ਼ੀਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਫਰੀਦਕੋਟ ਦੀ ਜੇਲ ਵਿੱਚ ਭੇਜ ਦਿੱਤਾ ਗਿਆ।

ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੁਰਜਗਪਾਲ ਨੇ ਦੱਸਿਆ ਕਿ ਅੱਜ ਤਿੰਨੋਂ ਆਰੋਪੀਆਂ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਪੁਲਿਸ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਆਰੋਪੀਆਂ ਕੋਲੋਂ ਕੁਝ ਮੋਬਾਇਲ ਰਿਕਵਰ ਕਰਾਣੇ ਹਨ ਜਿਸ ਦੇ ਚਲਦੇ ਤਿੰਨ ਦਿਨ ਦੇ ਪੁਲਿਸ ਰਿਮਾਂਡ ਵੀ ਹੋਰ ਮੰਗ ਕੀਤੀ ਗਈ ਸੀ। ਪਰ ਮਾਨਯੋਗ ਅਦਾਲਤ ਵੱਲੋਂ ਟਿੱਪਣੀ ਕੀਤੀ ਗਈ ਕਿ ਇਹਨਾਂ ਕੋਲੋਂ ਜਿਹੜੇ ਮੋਬਾਇਲ ਨੇ ਆਲਰੇਡੀ ਰਿਕਵਰ ਕੀਤੇ ਜਾ ਚੁੱਕੇ ਹਨ ਇਸ ਲਈ ਹੁਣ ਪੁਲਿਸ ਰਿਮਾਂਡ ਦੀ ਕੋਈ ਹੋਰ ਜਰੂਰਤ ਨਹੀਂ ਜਿਸ ਤੇ ਚਲਦੇ ਤਿੰਨੋਂ ਦੋਸ਼ੀਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਫਰੀਦਕੋਟ ਦੀ ਜੇਲ ਵਿੱਚ ਭੇਜ ਦਿੱਤਾ ਗਿਆ। ਹੁਣ ਇਹਨਾਂ ਨੂੰ 22 ਦਸੰਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੌਂਗਾਂ ਵਾਲਾ ਆਹ ਨੁਸਕਾ ਅਜ਼ਮਾਓ ਵਾਰ-ਵਾਰ ਹੁੰਦਾ ਟਾਈਫਾਈਡ ਬੁਖਾਰ ਮੁਕਾਓ

htvteam

12 ਸਾਲ ਦਾ ਗਰੀਬ ਬੱਚਾ ਬਣ ਗਿਆ ਸੁਪਰਸਟਾਰ, ਸਲਮਾਨ ਤੇ ਸ਼ਾਹਰੁਖ ਖਾਨ ਵੀ ਕਰਤੇ ਫੇਲ੍ਹ

htvteam

ਅੱਧੀ ਰਾਤ ਨੂੰ ਆਏ ਫੋਨ ਨੇ ਉਡਾਈ ਸਾਰੀ ਨੀਂਦ ! ਸੁੱਤੇ ਪਏ ਟੱਬਰ ਨੂੰ ਪਈਆਂ ਭਾਜੜਾਂ

htvteam

Leave a Comment