Htv Punjabi
Crime Punjab Video

ਸੜਕ ਤੇ ਪ/ਈ ਜ/ਨਾ/ਨੀ ਨਾਲ ਮੁੰਡਿਆਂ ਦੀ ਕ/ਰ/ਤੂ/ਤ

ਖੰਨਾ ਵਿੱਚ ਦਰਦਨਾਕ ਹਾਦਸਾ
ਬਜ਼ੁਰਗ ਔਰਤ ਦੀ ਮੌਤ
ਜ਼ਖ਼ਮੀ ਪਤੀ ਇੱਕ ਘੰਟਾ ਤੜਫਦਾ ਰਿਹਾ
ਐਂਬੂਲੈਂਸ ਇੱਕ ਘੰਟਾ ਦੇਰੀ ਨਾਲ ਪੁੱਜੀ
ਮ੍ਰਿਤਕਾ ਦਾ ਪਰਸ ਤੇ ਮੋਬਾਇਲ ਚੋਰੀ
ਇਨਸਾਨੀਅਤ ਸ਼ਰਮਸਾਰ
ਖੰਨਾ ਵਿੱਚ ਨੈਸ਼ਨਲ ਹਾਈਵੇ ’ਤੇ ਸ਼ਨੀਦੇਵ ਮੰਦਰ ਨੇੜੇ ਸੋਮਵਾਰ ਨੂੰ ਹੋਏ ਭਿਆਨਕ ਸੜਕ ਹਾਦਸੇ ਨੇ ਇਨਸਾਨੀਅਤ ਅਤੇ ਵਿਵਸਥਾ ’ਤੇ ਵੱਡੇ ਸਵਾਲ ਖੜੇ ਕਰ ਦਿੱਤੇ। ਤੇਜ਼ ਰਫ਼ਤਾਰ ਕੰਟੇਨਰ ਨੇ ਐਕਟਿਵਾ ਸਵਾਰ ਬਜ਼ੁਰਗ ਜੋੜੇ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਪਿੰਡ ਰਸੀਦਪੁਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ 53 ਸਾਲਾ ਨਰਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਪਤੀ ਭਰਪੂਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਜ਼ਖ਼ਮੀ ਬਜ਼ੁਰਗ ਕਰੀਬ ਇੱਕ ਘੰਟੇ ਤੱਕ ਸੜਕ ’ਤੇ ਤੜਫਦਾ ਰਿਹਾ ਪਰ ਸਮੇਂ ਸਿਰ ਐਂਬੂਲੈਂਸ ਨਹੀਂ ਪੁੱਜੀ।

ਜਾਣਕਾਰੀ ਅਨੁਸਾਰ ਬਜ਼ੁਰਗ ਜੋੜਾ ਖੰਨਾ ਵਿੱਚ ਕਿਸੇ ਜਾਣ-ਪਛਾਣ ਵਾਲੇ ਨੂੰ ਮਿਲਣ ਆਏ ਹੋਏ ਸਨ। ਵਾਪਸੀ ਦੌਰਾਨ ਜਦੋਂ ਉਹ ਨੈਸ਼ਨਲ ਹਾਈਵੇ ’ਤੇ ਸ਼ਨੀਦੇਵ ਮੰਦਰ ਕੋਲ ਪਹੁੰਚੇ ਤਾਂ ਇੱਕ ਤੇਜ਼ ਰਫ਼ਤਾਰ ਕੰਟੇਨਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਨਰਿੰਦਰ ਕੌਰ ਕੰਟੇਨਰ ਦੇ ਟਾਇਰਾਂ ਹੇਠਾਂ ਆ ਗਈ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਭਰਪੂਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਸੜਕ ’ਤੇ ਡਿੱਗ ਪਿਆ। ਬਾਅਦ ਵਿੱਚ ਉਸਨੂੰ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਹਾਦਸੇ ਦੀ ਚਸ਼ਮਦੀਦ ਮਹਿਲਾ ਅਮਨਦੀਪ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਮੋਟਰਸਾਈਕਲ ’ਤੇ ਜਾ ਰਹੀ ਸੀ। ਕੰਟੇਨਰ ਚਾਲਕ ਬਹੁਤ ਤੇਜ਼ ਰਫ਼ਤਾਰ ਨਾਲ ਵਾਹਨ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਚਾਲਕ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਲੋਕਾਂ ਨੇ ਉਸਦਾ ਪਿੱਛਾ ਕਰਕੇ ਕਾਬੂ ਕਰ ਲਿਆ ਅਤੇ ਬਾਅਦ ਵਿੱਚ ਪੁਲਿਸ ਹਵਾਲੇ ਕਰ ਦਿੱਤਾ।

ਇੱਕ ਹੋਰ ਪ੍ਰਤੱਖਦਰਸ਼ੀ ਅਮਨਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਦਾ ਦ੍ਰਿਸ਼ ਬਹੁਤ ਹੀ ਦਰਦਨਾਕ ਸੀ। ਮਹਿਲਾ ਦੀ ਮੌਕੇ ’ਤੇ ਮੌਤ ਹੋ ਚੁੱਕੀ ਸੀ, ਜਦਕਿ ਉਸਦਾ ਪਤੀ ਜ਼ਖ਼ਮੀ ਹਾਲਤ ਵਿੱਚ ਸੜਕ ’ਤੇ ਪਿਆ ਮਦਦ ਲਈ ਤੜਫ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨਸਾਨੀਅਤ ਇਸ ਕਦਰ ਮਰ ਚੁੱਕੀ ਹੈ ਕਿ ਜ਼ਖ਼ਮੀ ਦੀ ਮਦਦ ਕਰਨ ਦੀ ਬਜਾਏ ਕੁਝ ਲੋਕ ਉਹਨਾਂ ਦਾ ਮੋਬਾਈਲ, ਪਰਸ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਕਿਸੇ ਨੇ ਵੀ ਉਸਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਸਬੰਧਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਨਪ੍ਰੀਤ ਇਆਲੀ ਦੇ ਘਰ ਇਨਕਮ ਟੈਕਸ ਵਾਲਿਆਂ ਨੇ ਮਾਰਿਆ ਛਾਪਾ

htvteam

ਝੋਟੇ ਨੂੰ ਛਡਾਉਣਾ ਹੋਵੇ ਇੱਕ ਘੰਟੇ ‘ਚ ਛੁਡਵਾ ਲਈਏ

htvteam

ਐਸਐਸਪੀ ਨਾਨਕ ਸਿੰਘ ਨੇ ਸੜਕ ‘ਤੇ ਫੇਰ ਇੰਝ ਪਾਈ ਧੱਕ ਕਿ ਸੇਵਾਮੁਕਤ ਐਸਐਸਪੀ ਵਿਜੀਲੈਂਸ ਕੰਨਾਂ ਨੂੰ ਹੱਥ ਲਾ ਕੇ ਮਿੰਨਤਾਂ ਕਰਦਾ ਸ਼ਰੇ ਬਜ਼ਾਰ ਦਿਖਾਈ ਦਿੱਤਾ

Htv Punjabi

Leave a Comment