ਫਰੀਦਕੋਟ ਚ ਇਕ ਪਾਸੇ ਲਗਾਏ ਡੀਸੀ ਦਫਤਰ ਦੇ ਬਾਹਰ ਮਹਿਲਾਵਾਂ ਵੱਲੋਂ ਕਿਸਾਨੀ ਧਰਨੇ ਕਾਰਨ ਵੱਡਾ ਇਕੱਠ ਹੋਇਆ ਸੀ ਉਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਜਿਲ੍ਹੇ ਦੇ ਤਹਿਸੀਲਦਾਰ ਦਫਤਰ ਨੂੰ ਅੰਦਰ ਜਾਕੇ ਘੇਰ ਲਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਸੁਰੂ ਕਰ ਦਿੱਤੀ ਅਤੇ ਸਟਾਫ ਨੇ ਦਫਤਰ ਅਤੇ ਰਜਿਸਟਰੀ ਰੂਮ ਦੇ ਦਰਵਾਜੇ ਬੰਦ ਕਰ ਲਏ,ਜਾਣਕਾਰੀ ਅਨੁਸਾਰ ਅਕਾਲੀ ਆਗੂ MC ਦੇ ਹੋਣ ਜਾ ਰਹੇ ਇਲੈਕਸ਼ਨ ਤੋਂ ਪਹਿਲਾਂ ਉਨ੍ਹਾਂ ਦੇ ਵਾਰਡਾਂ ਚ ਗਲਤ ਤਰੀਕੇ ਨਾਲ ਜੋੜ ਤੋੜ ਲਗਾ ਕੇ ਵੋਟਰ ਸੂਚੀਆਂ ਚ ਵੋਟਾਂ ਦੀ ਹੇਰਾ ਫੇਰੀ ਕੀਤੀ ਗਈ ਹੈ ਅਕਾਲੀ ਵਰਕਰਾਂ ਅਨੁਸਾਰ ਇਹ ਧੱਕੇਸ਼ਾਹੀ ਸਿੱਧੇ ਤੌਰ ਤੇ ਸਿਆਸੀ ਦਬਾਅ ਹੇਠ ਤਹਿਸੀਲਦਾਰ ਵਲੋਂ ਆਪਣੇ ਤੌਰ ਤੇ ਕੀਤੀ ਗਈ ਹੈ।ਓਥੇ ਦੂਜੇ ਪਾਸੇ ਤਹਿਸੀਲਦਾਰ ਵਲੋਂ ਪ੍ਰਿੰਟ ਸਮੇਂ ਦੋ ਵਾਰਡਾਂ ਦੀਆਂ ਸੂਚੀਆਂ ਚ ਹੋਈ ਗਲਤੀ ਨੂੰ ਕਬੂਲਦੇ ਹੋਏ ਦਰੁਸਤ ਕਰਨ ਦੀ ਗੱਲ ਵੀ ਕਹੀ ਪਰ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਇਸ ਮੌਕੇ ਅਕਾਲੀ ਦਲ ਦੇ ਜਿਲਾ ਸ਼ਹਿਰੀ ਪ੍ਰਧਾਨ ਸਤੀਸ਼ ਗਰੋਵਰ ਨੇ ਕਿਹਾ ਕਿ ਉਨ੍ਹਾਂ ਦੇ ਵਾਰਡਾਂ ਚ ਵੱਡੀ ਗਿਣਤੀ ਚ ਵੋਟਰ ਸੂਚੀ ਚ ਹੇਰਾਫੇਰੀ ਕੀਤੀ ਗਈ ਹੈ ਅਤੇ ਬਾਹਰਲੇ ਲੋਕਾਂ ਦੇ ਨਾਮ ਉਨ੍ਹਾਂ ਦੇ ਵਾਰਡ ਦੀ ਵੋਟਰ ਸੂਚੀ ਚ ਪਏ ਗਏ ਹਨ ਉਨ੍ਹਾਂ ਸਿਧੇ ਤੌਰ ਤੇ ਸਥਾਨਕ ਤਹਿਸੀਲਦਾਰ ਤੇ ਸਿਆਸੀ ਦਬਾਅ ਹੇਠ ਹੇਰ ਫੇਰ ਕਰਨ ਦੇ ਆਰੋਪ ਲਗਾਏ ਅਤੇ ਕਿਹਾ ਕਿ ਜਦੋ ਤਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਧਰਨਾ ਜਾਰੀ ਰੱਖਣਗੇ।ਉਨ੍ਹਾਂ ਨਾਲ ਕਿਹਾ ਕਿ ਇਨਸਾਫ ਦਵਾਉਣ ਲੈਣ ਲਈ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਦੋ ਦਿਨ ਬਾਅਦ ਫਰੀਦਕੋਟ ਪਹੁੰਚ ਕੇ ਹੋ ਸਕਦੇ ਨੇ ਧਰਨੇ ਚ ਸ਼ਾਮਲ।
ਇਸ ਮੌਕੇ ਹੁਣੇ ਹੁਣੇ ਬੇਜੀਪੀ ਦੇ ਜਿਲ੍ਹਾ ਪ੍ਰਧਾਨ ਤੋਂ ਅਸਤੀਫਾ ਦੇ ਅਕਾਲੀ ਦਲ ਚ ਸ਼ਾਮਲ ਹੋਏ ਵਿਜੇ ਛਾਬੜਾ ਨੇ ਕਿਹਾ ਕਿ ਇਹ ਪੂਰੇ ਪੰਜਾਬ ਤੋਂ ਉਲਟ ਇੱਕਲੇ ਫਰੀਦਕੋਟ ਦੀ ਮਿਸਾਲ ਹੈ ਜਿਥੇ ਵੋਟਰ ਲਿਸਟਾਂ ਤੇ SDM ਦੀ ਥਾਂ ਤਸੀਲਦਾਰ ਦੇ ਦਸਤਖ਼ਤ ਹੋਏ ਨੇ ਵਡੀ ਗਿਣਤੀ ਚ ਵਾਰਡਾਂ ਚ ਜੋੜ ਤੋੜ ਕੀਤਾ ਬਾਹਰਲੇ ਲੋਕਾਂ ਦੀਆਂ ਵੋਟਾਂ ਉਨ੍ਹਾਂ ਦੇ ਵਾਰਡਾਂ ਚ ਪਾ ਦਿਤੀਆਂ ਗਈਆਂ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਦੇਖਦੇ ਹੋਏ ਕੈਪਟਨ ਸਰਕਾਰ ਨੂੰ ਇਹ ਚੋਣਾਂ ਦਾ ਐਲਾਨ ਹੀ ਨਹੀਂ ਕਰਨਾ ਚਾਹੀਦਾ ਸੀ ਜੋ ਕਿਸਾਨਾਂ ਦੇ ਹਿਰਦਿਆਂ ਤੇ ਵੀ ਸਿੱਧੀ ਸਟ ਹੈ।
ਇਸ ਮੌਕੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਕੋਈ ਕਿਸੇ ਸਿਆਸੀ ਦਬਾਅ ਹੇਠ ਕੰਮ ਨਹੀਂ ਹੋਇਆ ਪ੍ਰਿੰਟ ਕਰਨ ਸਮੇਂ ਜਰੂਰ ਗਲਤ ਸੂਚੀਆਂ ਬਣੀਆਂ ਜਿਨ੍ਹਾਂ ਨੂੰ ਦਰੁਸਤ ਕਰ ਦਿਤਾ ਜਾਵੇਗਾ।