Htv Punjabi
crime news Punjab siyasat Video

ਬਿਸ਼ਨੋਈ ਦੀ ਵੀਡੀਓ ਕਾਲ ਬਾਰੇ ਹੋਇਆ ਵੱਡਾ ਖੁਲਾਸਾ !

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਤੇ ਮੋਨੂੰ ਮਾਨੇਸਰ ਨਾਲ ਉਸ ਦੀ ਗੱਲਬਾਤ ਦੀ ਵੀਡੀਓ ਸਾਹਮਣੇ ਆਈ ਹੈ। ਮੋਨੂੰ ਮਾਨੇਸਰ ਉਪਰ ਫਿਰਕੂ ਦੰਗੇ ਫੈਲਾਉਣ ਦਾ ਇਲਜ਼ਾਮ ਹੈ। ਉਸ ਨਾਲ ਲਾਰੈਂਸ ਦਾ ਵੀਡੀਓ ਕਾਲ ਹੋਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਹਾਈ ਸਿਕਿਊਰਿਟੀ ਜੇਲ੍ਹਾਂ ਦਾ ਇਹ ਹਾਲ ਹੈ। ਲਾਰੈਂਸ ਬਿਸ਼ਨੋਈ ਨੂੰ ਚੀਫ ਗੈਸਟ ਬਣਾ ਕੇ ਰੱਖਿਆ ਹੋਇਆ ਹੈ। ਇਸ ਬਾਰੇ ਭਗਵੰਤ ਮਾਨ ਕੋਲ ਕੋਈ ਜਵਾਬ ਨਹੀਂ। ਮੈਂ ਕੇਂਦਰ ਸਰਕਾਰ ਕੋਲੋਂ ਮੰਗ ਕਰਦਾ ਹਾਂ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਿਆ ਜਾਏ। ਕੇਂਦਰ ਸਰਕਾਰ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲਵੇ।

ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਇੱਕ ਹੋਰ ਵੀਡੀਓ ਕਾਲ ਵਾਇਰਲ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲਾਰੈਂਸ ਦੀ ਵੀਡੀਓ ਕਾਲ ਦੇ ਦੂਜੇ ਪਾਸੇ ਦਿਖਾਈ ਦੇਣ ਵਾਲਾ ਵਿਅਕਤੀ ਹਰਿਆਣਾ ਵਿੱਚ ਨੂਹ ਹਿੰਸਾ ਦਾ ਮੁੱਖ ਦੋਸ਼ੀ ਮੋਨੂੰ ਮਾਨੇਸਰ ਹੈ। ਇਸ ਵੀਡੀਓ ਕਾਲ ‘ਚ ਇੱਕ ਹੋਰ ਗੈਂਗਸਟਰ ਰਾਜੂ ਬਸੌਦੀ ਵੀ ਨਜ਼ਰ ਆ ਰਿਹਾ ਹੈ, ਜੋ ਲਾਰੈਂਸ ਦੇ ਨਾਲ ਹੀ ਬੈਠਾ ਹੈ।

ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਅੰਦਰੋਂ ਹੀ ਆਪਣੀ ਨੈੱਟਵਰਕ ਚਲਾ ਰਿਹਾ ਹੈ। ਇਸ ਬਾਰੇ ਉਸ ਨੇ ਖੁਦ ਹੀ ਜੇਲ੍ਹ ਅੰਦਰੋਂ ਇੰਟਰਵਿਊ ਦੇ ਕੇ ਦਾਅਵਾ ਕੀਤਾ ਸੀ। ਇਸ ਦੇ ਬਾਵਜੂਦ ਅੱਜ ਤੱਕ ਲਾਰੈਂਸ ਬਿਸ਼ਨੋਈ ਖਿਲਾਫ ਕੋਈ ਸਖਤੀ ਨਹੀਂ ਹੋਈ। ਸਿੱਧੂ ਮੂਸੇਵਾਲਾ ਦੇ ਮਾਪੇ ਵੀ ਇਲਜ਼ਾਮ ਲਾ ਰਹੇ ਹਨ ਕਿ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਵੱਲੋਂ ਵੀਆਈਪੀ ਟਰੀਟਮੈਂਟ ਦਿੱਤਾ ਜਾਂਦਾ ਹੈ। ਜੇਲ੍ਹਾਂ ਵਿੱਚ ਵੀ ਉਹ ਆਪਣੇ ਸਾਥੀਆਂ ਨੂੰ ਕਾਲ ਕਰਦਾ ਰਹਿੰਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ਆਖਰ ਲਾਰੈਂਸ ਬਿਸ਼ਨੋਈ ਦਾ ਆਕਾ ਕੌਣ ਹੈ, ਜਿਸ ਕਰਕੇ ਕੋਈ ਵੀ ਅਫਸਰ ਉਸ ਨੂੰ ਹੱਥ ਪਾਉਣ ਤੋਂ ਡਰਦਾ ਹੈ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

14 ਸਾਲ ਦੇ ਬੱਚੇ ਦੇ ਦੇਖੋ ਪਾਕਿਸਤਾਨ ਨਾਲ ਕਿਵੇਂ ਜੁੜੇ ਤਾਰ

htvteam

ਨਸ਼ੇੜੀ ਪੁੱਤ ਲਈ ਹੱਦਾਂ ਟੱਪ ਗਈ ਬਜ਼ੁਰਗ ਮਾਂ; ਦੇਖੋ ਆ ਕੀ ਕਰ ਗਈ

htvteam

ਸਵੇਰੇ ਸਵੇਰੇ ਧੁੰਦ ‘ਚ ਲੋਕਾਂ ਨੇ ਦੇਖੀ ਖੌਫਨਾਕ ਘਟਨਾ; ਸੀਸੀਟੀਵੀ ‘ਚ ਕੈਦ ਹੋਇਆ ਖੌਫਨਾਕ ਮੰਜ਼ਰ

htvteam

Leave a Comment