Htv Punjabi
Punjab Video

ਅਚਾਨਕ ਜ਼ਿੰਦਾ ਦਿਓਰ ਭਰਜਾਈ ਰਾਖ ਦੇ ਢੇਰ ‘ਚ ਤਬਦੀਲ; ਦੇਖੋ ਵੀਡੀਓ

ਜਾਣਕਾਰੀ ਮੁਤਾਬਿਕ ਮੌੜ ਮੰਡੀ ਦਾ ਇੱਕ ਸਮਾਜ ਸੇਵੀ ਇਲੈਕਟ੍ਰੀਸ਼ਨ ਹਰ ਮਹੀਨੇ ਮੌੜ ਮੰਡੀ ਤੋਂ ਸਾਲਾਸਰ ਧਾਮ ਲਈ ਬੱਸ ਲੈ ਕੇ ਜਾਂਦਾ ਸੀ | ਇਸ ਵਾਰ ਵੀ ਉਸ ਨੇ ਸ਼ੁੱਕਰਵਾਰ ਨੂੰ ਸਾਲਾਸਰ ਧਾਮ ਲਈ ਬੱਸ ਫੜੀ ਸੀ, ਜਿਸ ਨੇ ਅੱਗੇ ਖਾਟੂ ਸ਼ਿਆਮ ਜਾਣਾ ਸੀ। ਪਰ ਖਾਟੂ ਸ਼ਿਆਮ ਧਾਮ ਬੰਦ ਹੋਣ ਕਾਰਨ ਬੱਸ ਨੂੰ ਬੀਕਾਨੇਰ ਲਿਜਾਇਆ ਗਿਆ। ਜਿਸ ਤੋਂ ਬਾਅਦ ਬਸ ਬੀਤੀ ਰਾਤ ਵਾਪਸ ਆ ਰਹੀ ਸੀ। ਇਸ ਦੌਰਾਨ ਜਦੋਂ ਬਸ ਰਾਤ ਤਕਰੀਬਨ ਸਵਾ ਅੱਠ ਵਜੇ ਪਿੰਡ ਮਛਾਣਾ ਨੇੜੇ ਪਹੁੰਚੀ ਤਾਂ ਮੋਟਰਸਾਈਕਲ ਨਾਲ ਉਸ ਦੀ ਟੱਕਰ ਹੋ ਗਈ। ਹਾਲਾਂਕਿ ਇਹ ਟੱਕਰ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜਦੋਂ ਕਿ ਟੱਕਰ ਤੋਂ ਬਾਅਦ ਪਹਿਲੀ ਬੱਸ ਦੇ ਇੰਜਣ ‘ਚੋਂ ਥੋੜ੍ਹਾ ਜਿਹਾ ਧੂੰਆਂ ਨਿਕਲਣ ਲੱਗਾ। ਇਸ ਤੋਂ ਬਾਅਦ ਡਰਾਈਵਰ ਨੇ ਬੱਸ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਉਤਾਰ ਦਿੱਤਾ। ਪਰ ਇਸ ਦੌਰਾਨ ਅੱਗ ਕਾਫੀ ਭੜਕ ਗਈ।
ਹਾਦਸੇ ‘ਚ ਮਰਨ ਵਾਲੇ ਬੁਲੇਟ ਸ੍ਵਰਾਂ ਦੀ ਪਹਿਚਾਣ ਨਵਪ੍ਰੀਤ ਅਤੇ ਰੇਖਾ ਪਿੰਡ ਪਥਰਾਲਾ ਵਜੋਂ ਹੋਈ ਹੈ। ਜੋ ਕਿ ਰਿਸ਼ਤੇ ‘ਚ ਦਿਉਰ ਅਤੇ ਭਰਜਾਈ ਸਨ।

Related posts

ਆਹ ਦੇਖਲੋ ਬੰਦੇ ਨਾਲ ਹੋਇਆ ?

htvteam

ਬਰਸ਼ੇ ਲੈਕੇ ਪਹੁੰਚੇ ਨਿਹੰਗ ਸਿੰਘਾਂ ਬੋਲਿਆ ਧਾਵਾ ਭੱਜੀ ਫਿਰੇ ਪੁਲਿਸ

htvteam

ਲਾਟਰੀ ਵਿੱਚ 25 ਲੱਖ ਰੁਪਏ ਦੀ ਕਾਰ ਨਿਕਲਣ ਦੇ ਨਾਮ ‘ਤੇ ਬਿਜਲੀ ਵਿਭਾਗ ਦੇ ਸਾਬਕਾ ਮੁਲਾਜ਼ਿਮ ਤੋਂ 52 ਲੱਖ ਦੀ ਠੱਗੀ

Htv Punjabi

Leave a Comment