ਪੰਜਾਬ ਦੇ ਮਸ਼ਹੂਰ ਅਦਾਕਾਰ ਅਮਨ ਧਾਲੀਵਾਲ ਉੱਤੇ ਅਮਰੀਕਾ ਦੇ ਇਕ ਜਿੰਮ ‘ਚ ਉਸ ਵੇਲੇ ਹਮਲਾ ਹੋਇਆ ਜਦੋਂ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾ ਰਹੇ ਮੁੰਡਿਆਂ ਨੂੰ ਚੰਡੀਗੜ੍ਹ ਪੁਲਿਸ ਦੇ ਸਪੈਸ਼ਲ ਸੈਲ ਨੇ ਕਾਬੂ ਕੀਤਾ ਗਿਆ ਐ। ਜਿਸ ਤੋਂ ਬਾਅਦ ਪੂਰੀ ਪੰਜਾਬੀ ਫਿਲਮ ਇੰਡਰਸਟੀ ‘ਚ ਿਕ ਵਾਰ ਤਾਂ ਸਹਿਮ ਦਾ ਮਾਹੌਲ ਬਣ ਗਿਆ। ਅਮਨ ਧਾਲੀਵਾਲ ਉੱਤੇ ਅਮਰੀਕਾ ਦੇ ਕੈਲੀਫੋਰਨੀਆ ਦੇ ਇਕ ਜਿੰਮ ਪਲੇਨਟ ਫਿਟਨੈਸ ‘ਚ ਇਹ ਹਮਲਾ ਹੋਇਆ ਜੋ ਗ੍ਰਾਂਡ ਓਕਸ ਇਲਾਕੇ ‘ਚ ਹੋਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਵੀ ਹੋ ਰਹੀ ਐ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਅਮਨ ਧਾਲੀਵਾਲ ਨੂੰ ਹਮਲਾਵਰ ਨੇ ਜ਼ਖਮੀ ਕਰਕੇ ਚਾਕੂ ਤੇ ਕੁਲਹਾੜੀ ਦੇ ਦਮ ਉੱਤੇ ਕਾਬੂ ਕੀਤਾ ਹੋਇਆ ਐ ਤੇ ਉਹ ਵਾਰ ਵਾਰ ਪਾਣੀ-ਪਾਣੀ ਚੀਕ ਵੀ ਰਿਹਾ ਐ। ਪਰ ਜਿਵੇਂ ਹੀ ਅਮਨ ਨੂੰ ਮੌਕੇ ਮਿਲਦੇ ਤਾਂ ਉਹ ਹਮਲਾਵਰ ਨੂੰ ਬਹਾਦਰੀ ਨਾਲ ਮੂਧੇ-ਮੂੰਹ ਸੁੱਟ ਲੈਂਦਾ ਐ। ਜਿਸ ਤੋਂ ਬਾਅਦ ਮੌਕੇ ਉੱਤੇ ਹੀ ਹਮਲਾਵਰ ਨੂੰ ਦਬੋਚ ਲਿਆ ਜਾਂਦਾ ਐ।
ਫਿਲਹਾਲ ਸਥਾਨਿਕ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ “ਚ ਲੱਗੀ ਹੋਈ ਐ ਤੇ ਅਮਨ ਧਾਲੀਵਾਲ ਦੇ ਖੱਬੇ ਪਾਸੇ ਗਰਦਨ, ਦਿਲ ਤੇ ਬਾਂਹ ਉੱਤੇ ਲਗਭਗ ਚਾਲੀ ਟਾਂਕੇ ਲੱਗੇ ਨੇ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
