ਭਾਰਤੀ ਖੇਡ ਅਥਾਰਟੀ (ਐਸਏਆਈ) ਨੇ ਓਲੰਪਿਕ ਦੀ ਤਿਆਰੀਆਂ ‘ਚ ਜੁਟੇ ਮੁੱਕੇਬਾਜ ਵਿਕਾਸ ਕ੍ਰਿਸ਼ਨ ਨੂੰ ਅਮਰੀਕਾ ‘ਚ ਅਭਿਆਸ ਕਰਨ ਦੀ ਆਗਿਆ ਦੇ ਦਿੱਤੀ ਹੈ। ਇੱਥੇ ਉਹ ਪੇਸ਼ੇਵਰ ਸਰਟਕ ‘ਚ ਆਪਣਾ ਕਰਿਅਰ ਮੁੜ ਤੋਂ ਸ਼ੁਰੂ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। ਐੱਸਏਆਈ ਨੇ 30 ਨਵੰਬਰ ਤੱਕ ਅਮਰੀਕਾ ‘ਚ ਅਭਿਆਸ ਦੇ ਲਈ ਮਨਜੂਰੀ ਦਿੱਤੀ ਹੈ। ਇਸ ਦੇ ਲਈ 17.5 ਲੱਖ ਰੁਪਏ ਵੀ ਜਾਰੀ ਕੀਤੇ ਗਏ ਹਨ। ਵਿਕਾਸ ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੈਤੂ ਹਨ।
ਐਸਏਆਈ ਨੇ ਬਿਆਨ ‘ਚ ਕਿਹਾ,’’ ਟੋਕੀਓ ਓਲੰਪਿਕ ਦਾ ਕੋਟਾ ਹਾਸਿਲ ਕਰਨ ਵਾਲੇ ਵਿਕਾਸ ਕ੍ਰਿਸ਼ਨ ਦਾ ਓਲੰਪਿਕ ਦੀ ਤਿਆਰੀਆਂ ਦੇ ਲਈ ਅਮਰੀਕਾ ‘ਚ ਅਭਿਆਸ ਕਰਨ ਦੀ ਬੇਨਤੀ ਭਾਰਤੀ ਖੇਡ ਅਥਾਰਟੀ ਨੇ ਸਵੀਕਾਰ ਕਰ ਲਈ ਹੈ। ਇਸ ‘ਚ ਕਿਹਾ ਗਿਆ ਹੈ, ਵਿਕਾਸ ਲਖਸ਼ ਓਲੰਪਿਕ ਪੋਡਿਅਮ ਪ੍ਰੋਗਰਾਮ ਦਾ ਹਿੱਸਾ ਹੈ ਉਹਨਾਂ ਦੇ ਲਈ ਇਸ ਯਾਤਰਾ ਦੇ ਦੌਰਾਨ ਵਿੱਤੀ ਸਹਾਇਤਾ ਦੇ ਤੌਰ ‘ਤੇ 17.5 ਲੱਖ ਰੁਪਏ ਮਨਜੂਰ ਕੀਤੇ ਗਏ ਹਨ।
ਉਹ ਇਸ ਹਫਤੇ ਦੇ ਅਖੀਰ ‘ਚ ਆਪਣੇ ਅਮਰੀਕਨ ਕੋਚ ਰਾਨ ਦੇ ਨਾਲ ਅਮਰੀਕਾ ਰਵਾਨਾ ਹੋਣਗੇ। ਉਹ 30 ਨਵੰਬਰ ਤੱਕ ਵਰਜੀਨੀਆ ਦੇ ਬਾਕਸਿੰਗ ਕਲੱਬ ‘ਚ ਅਭਿਆਸ ਕਰਨਗੇ।