Htv Punjabi
India Sport

ਚੇਨੱਈ ਦੀ ਫਲਾਪ ਬੈਟਿੰਗ ‘ਤੇ ਸਹਿਵਾਗ ਨੇ ਕੀਤਾ ਅਜਿਹਾ ਕੁਮੈਂਟ ਸਾਰੇ ਵੇਖਦੇ ਰਹਿ ਗਏ

ਆਈਪੀਐੱਲ ਸੀਜ਼ਨ-13 ਦੇ ਇਕ ਮੈਚ ‘ਚ ਸ਼ੁੱਕਰਵਾਰ ਰਾਤ ਦਿੱਲੀ ਕੈਪੀਟਲਸ ਨੇ ਚੇਨੱਈ ਸੁਪਰ ਕਿੰਗਜ਼ ਨੂੰ 44 ਦੌੜਾਂ ਨਾਲ ਹਰਾ ਦਿੱਤਾ। ਟਾਸ ਚੇਨੱਈ ਨੇ ਜਿੱਤੀ ਅਤੇ ਦਿੱਲੀ ਨੂੰ ਪਹਿਲਾਂ ਬੈਟਿੰਗ ਕਰਨ ਨੂੰ ਕਿਹਾ। ਦਿੱਲੀ ਨੇ 175 ਦੌੜਾਂ ਬਣਾਈਆਂ। ਜਵਾਬ ‘ਚ ਚੇਨੱਈ 7 ਵਿਕਟਾਂ ‘ਤੇ 131 ਦੌੜਾ ਹੀ ਬਣਾ ਸਕੀ। ਤਿੰਨ ਮੈਚਾਂ ‘ਚ ਧੋਨੀ ਦੀ ਟੀਮ ਦੀ ਇਹ ਦੂਸਰੀ ਹਾਰ ਹੈ। ਮੈਚ ਦੇ ਬਾਅਦ ਵਰੇਂਦਰ ਸਹਿਵਾਗ ਨੇ ਟਵੀਟਰ ਦੇ ਜ਼ਈਏ ਚੇਨੱਈ ਦੀ ਬੈਟਿੰਗ ‘ਤੇ ਤੰਜ਼ ਕਸਿਆ। ਕਿਹਾ ਅਗਲੇ ਮੈਚ ‘ਚ ਚੇਨੱਈ ਦੇ ਬੱਲੇਬਾਜ਼ਾਂ ਨੂੰ ਬੈਟਿੰਗ ਤੋਂ ਜਾਣ ਤੋਂ ਪਹਿਲਾਂ ਗਲੁਕੋਜ਼ ਚੜਵਾਉਣਾ ਚਾਹੀਦਾ।

ਸ਼ਹਿਵਾਗ ਨੇ ਅਜਿਹਾ ਕਿਹਾ ਕਿਉਕਿ ਦਿੱਲੀ ਦੇ ਖਿਲਾਫ ਚੇਨੱਈ ਦੀ ਬੈਟਿੰਗ ਇਕ ਵਾਰ ਫਿਰ ਫਲਾਪ ਰਹੀ। ਓਪਨਰ ਮੁੜ ਫਿਰ ਚੰਗੀ ਸ਼ੁਰੂਆਤ ਨਹੀਂ ਦਵਾ ਸਕੇ। ਸ਼ੇਨ ਵਟਸਨ(14) ਅਤੇ ਮੁਰਲੀ ਵਿਜੇ (10) ਤੇ ਫਲਾਪ ਰਹੇ। ਟਾਪ ਆਰਡਰ ਦੇ ਬੱਲੇਬਾਜ਼ ਦੌੜਾਂ ਨਹੀਂ ਬਣਾ ਸਕੇ। ਕੇਦਾਰ ਜਾਯਵ ਨੇ 26, ਐਮਐਸ ਧੋਨੀ ਨੇ 15 ਅਤੇ ਰਵਿੰਦਰ ਜਡੇਜਾ 12 ਦੋੜਾਂ ਹੀ ਬਣਾ ਸਕੇ। ਚੇਨੱਈ ਦੇ 4 ਵਿਕੇਟ 98 ਦੌੜਾਂ ‘ਤੇ ਡਿੱਗ ਗਏ ਸਨ।

ਸਹਿਵਾਗ ਅਕਸਰ ਕ੍ਰਿਕੇਟ ਅਤੇ ਕ੍ਰਿਕਟਰਸ ਨੂੰ ਲੈਕੇ ਮਜ਼ਾਕੀਆਂ ਟਿੱਪਣੀ ਕਰਦੇ ਰਹਿੰਦੇ ਹਨ। ਪਿਛਲੇ ਦਿਨਾਂ ‘ਚ ਇਕ ਗਲਤ ਸ਼ਾਟ ਰਨ ਦੇਣ ‘ਤੇ ਉਹਨਾਂ ਨੇ ਅੰਪਾਇਰ ਨੂੰ ਦੋਸ਼ੀ ਠਹਿਰਾਇਆ ਅਤੇ ਮੈਨ ਆਫ ਦੀ ਮੈਚ ਅੰਪਾਇਰ ਨੂੰ ਹੀ ਦੇਣ ਦੀ ਮੰਗ ਕੀਤੀ।

Related posts

ਸੁਸ਼ਾਂਤ ਕੇਸ ਮਾਮਲਾ: ਰੀਆ ਨਾਲ ਗੱਲ ਕਰਨ ਵਾਲੇ ਡੀਸੀਪੀ ਦੀ ਰਿਪੋਰਟ ਕਰੋਨਾ ਪੌਜ਼ੇਟਿਵ

htvteam

ਜੰਮੂ-ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ‘ਚ 2 ਜਵਾਨ ਸ਼ਹੀਦ, 3 ਜ਼ਖਮੀ

htvteam

ਆਹ ਦੇਖੋ ਚੀਨ ਕੋਰੋਨਾ ਦੀ ਆੜ ‘ਚ ਕਿਵੇਂ ਬਣਨਾ ਚਾਹੁੰਦਾ ਆਰਥਿਕ ਮਹਾਂਸ਼ਕਤੀ, ਭਾਰਤ ਨੂੰ ਭਨਕ ਲੱਗਦਿਆਂ ਹੀ ਸਰਕਾਰ ਨੇ ਦਿੱਤੇ ਵੱਡੇ ਹੁਕਮ

Htv Punjabi