ਦੇਸ਼ ਵਿੱਚ ਕਰੋਨਾ ਦੀ ਪਹਿਲੀ ਵੈਕਸੀਨ ਕਹਿੜੀ ਹੋ ਸਕਦੀ ਹੈ, ਇਸ ਤੇ ਅੱਜ ਫੈਸਲਾ ਹੋ ਸਕਦਾ ਹੈ । ਸਰਕਾਰ ਦੀ ਵੱਲੋਂ ਬਣਾਇਆ ਗਿਆ ਐਕਸਪਰਟ ਪੈਨਲ ਸ਼ੁੱਕਰਵਾਰ ਨੂੰ ਵੈਕਸੀਨ ਦਾ ਅਪਰੂਵਲ ਮੰਗਣ ਵਾਲਿਆ ਕੰਪਨੀਆਂ ਦੇ ਐਪਲੀਕੇਸ਼ਨ ਤੇ ਵਿਚਾਰ ਕਰੇਗਾ । ਹੁਣ ਤੱਕ ਸੀਰਮ ਇੰਨਸਟੀਟਿਉਟ ਆਫ ਇੰਡਿਆ (SSI), ਭਾਰਤ ਬਾਇਉਟਿਕ ਅਤੇ ਫਾਇਜ਼ਰ ਨੇ ਐਮਰਜੈਂਸੀ ਦੀ ਵਰਤੋ ਕਰਨ ਮਨਜੂਰੀ ਲਈ ਅਪਲਾਈ ਕੀਤਾ ਹੈ ।
ਸੀਰਮ ਇੰਨਸਟੀਟਿਉਟ ਕੋਵੀਸ਼ਈਲਡ ਨਾਂ ਦੀ ਵੈਕਸੀਨ ਬਣਾ ਰਿਹਾ ਹੈ । ਇਸ ਇੰਨਸਟੀਟਿਉਟ ਤੋਂ ਇਲਾਵਾ ਸਵ-ਦੇਸ਼ੀ ਵੈਕਸੀਨ ਕੋਵਾਵੈਕਸੀਨ ਬਣਾਉਣ ਵਾਲੀ ਭਾਰਤ ਬਾਉਟੇਕ ਨੇ ਬੁੱਧਵਾਰ ਨੂੰ ਪੈਨਲ ਦੇ ਅੱਗੇ ਪ੍ਰੈਂਜਨਟੇਸ਼ਨ ਦਿੱਤੀ ਸੀ । ਉੱਥੇ ਹੀ ਅਮਰੀਕੀ ਕੰਪਨੀ ਫਾਇਜ਼ਰ ਨੇ ਆਪਣਾ ਡਾਟਾ ਦਿਖਾਉਣ ਲਈ ਹੋਰ ਸਮਾਂ ਮੰਗਿਆ ਹੈ ।
ਪੈਨਲ ਦੀ ਮਨਜੂਰੀ ਤੋਂ ਬਾਅਦ ਫਾਇਨਲ ਅਪਰੂਵ ਮਿਲੇਗਾ
ਐਕਸਪਰਟ ਪੈਨਲ ਤੋਂ ਮਨਜੂਰੀ ਮਿਲਣ ਤੋਂ ਬਾਅਦ ਕੰਪਨੀਆਂ ਦੀ ਐਪਲੀਕੇਸ਼ਨ ਡ੍ਰੱਗਸ ਕੰਟ੍ਰਰੋਲ ਜਰਨਲ ਆਫ ਇੰਡਿਆ ਦੇ ਨਾਲ ਫਾਇਨਲ ਅਪਰੂਵਲ ਦੇ ਲਈ ਜਾਵੇਗੀ । ਸਰਕਾਰ ਇਸ ਮਹੀਨੇ ਤੋਂ ਵੈਕਸੀਨ ਸ਼ੁਰੂ ਕਰਨ ਦੇ ਲਿਹਾਜ ਨਾਲ ਤਿਆਰ ਕਰ ਰਹੀ ਹੈ । ਇਸ ਕਰਕੇ ਕੱਲ ਯਾਨੀ 2 ਜਨਵਰੀ ਨੂੰ ਪੂਰੇ ਦੇਸ਼ ਵਿੱਚ ਵੈਕਸੀਨ ਦਾ ਡਰਾਈ ਰਨ ਚਲਾਇਆ ਜਾਵੇਗਾ । ਇਸ ਪੈਨਲ ਨੂੰ ਚਲਾਉਣ ਤੋਂ ਪਹਿਲਾਂ ਮੀਟਿਗ ਕੀਤੀ ਜਾਵੇਗੀ ।