Htv Punjabi
Punjab

ਬੇਅੰਤ ਸਿੰਘ ਦੇ ਪੋਤੇ ਨੇ, ਨਗਰ ਕੌਂਸਰ ਅਧਿਕਾਰੀ ਕੀਤੇ ਹਾਲੋਂ-ਬੇਹਾਲ, ਦੇਖਕੇ ਖੰਨੇ ਵਾਲੇ ਹੋ ਗਏ ਨਿਹਾਲ, ਵਿਰੋਧੀਆਂ ਨੇ ਪੁੱਟ ਲਏ ਆਪਣੇ…

ਖੰਨਾ ; ਬਹੁਤ ਹੀ ਬੁਰੀ ਹਾਲਤ ਤੋਂ ਲੰਘ ਰਹੇ ਖੰਨਾ ਦੇ ਬਸ ਸਟੈਂਡ ਦੇ ਹਾਲਾਤ ਹੁਣ ਬਦਲਣ ਜਾ ਰਹੇ ਨੇ l ਬਸ ਸਟੈਂਡ ਦੀ ਸੂਰਤ ਬਦਲਣ ਦੇ ਲਈ ਖੰਨਾ ਨਗਰ ਕੌਸਿਂਲ ਢਾਈ ਕਰੋੜ ਰੁਪਏ ਖਰਚਣ ਜਾ ਰਹੀ ਹੈ l ਨਗਰ ਕੌਂਸਲ ਦੀ ਬੈਠਕ ਵਿੱਚ ਇਸ ਸੰਬੰਧੀ ਮੀਟਿੰਗ ਹੋ ਗਈ ਹੈ l ਬਸ ਸਟੈਂਡ ਨੂੰ ਪੂਰੀ ਤਰ੍ਹਾਂ ਅਤਿਆਧੁਨਿਕ ਢੰਗ ਨਾਲ ਤਿਆਰ ਕੀਤਾ ਜਾਵੇਗਾ। ਇਸ ਸਬੰਧ ‘ਚ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਬਸ ਸਟੈਂਡ ਦਾ ਜਾਇਜਾ ਲਿਆ ਅਤੇ ਦੇਖਿਆ ਕਿ ਉੱਥੋਂ ਦੇ ਹਾਲਾਤ ਬਹੁਤ ਖਰਾਬ ਹਨ l ਕੋਟਲੀ ਨੇ ਆਪਣੇ ਨਾਲ ਆਏ ਖੰਨਾ ਨਗਰ ਕੌਸਿਂਲ ਦੇ ਪ੍ਰਧਾਨ ਵਿਕਾਸ ਮਹਿਤਾ ਅਤੇ ਈਓ ਰਣਬੀਰ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਬਿਨਾਂ ਕਿਸੇ ਦੇਰੀ ਦੇ ਕੌਸਿਂਲ ਦੀ ਬੈਠਕ ਬੁਲਾਕੇ ਬਸ ਸਟੈਂਡ ਦੀ ਉਸਾਰੀ ਦਾ ਕੰਮ ਅੱਗੇ ਵਧਾਇਆ ਜਾਵੇ l ਦਾਸ ਦਈਏ ਕਿ ਇਸ ਤੋਂ ਪਹਿਲਾਂ ਹੀ ਕਰੀਬ 60 ਲੱਖ ਰੁਪਏ ਦੀ ਲਾਗਤ ਨਾਲ ਬਸ ਸਟੈਂਡ ‘ਚ ਟਾਈਲਾਂ ਲਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੈ l
ਹੁਣ ਢਾਈ ਕਰੋੜ ਰੁਪਏ ਵਿੱਚ ਬਸ ਸਟੈਂਡ ਦੀ ਪੁਰਾਣੀ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਖੜ੍ਹੀ ਕੀਤੀ ਜਾਣੀ ਹੈ l ਬਸ ਸਟੈਂਡ ਤੇ ਔਰਤਾਂ ਅਤੇ ਮਰਦਾਂ ਦੇ ਬਾਥਰੂਮਾਂ ਦੇ ਨਾਲ ਨਾਲ ਲੋਕਾਂ ਦੇ ਬੈਠਣ ਲਈ ਕੁਰਸੀਆਂ ਅਤੇ ਬੈਂਚਾਂ ਦੇ ਪ੍ਰਬੰਧ ਕੀਤਾ ਜਾਵੇਗਾ ਤੇ ਆਰਾਮ ਘਰ ਵੀ ਬਣਾਏ ਜਾਣਗੇ l ਬਸ ਬਟੈਂਡ ਬਣਾਉਣ ਦੀ ਮੰਗ ਕਰਨ ਵਾਲੇ ਪ੍ਰਾਈਵੇਟ ਬਸ ਆਪਰੇਟਰ ਯੂਨੀਅਨ ਖੰਨਾ ਦੇ ਪ੍ਰਧਾਨ ਅਤੇ ਵਿਧਾਇਕ ਦੇ ਸਿਆਸੀ ਸਲਾਹਕਾਰ ਹਰਿੰਦਰ ਸਿੰਘ ਕਨੇਚ ਨੇ ਵਿਧਾਇਕ ਕੋਟਲੀ ਦਾ ਇਸ ਕੰਮ ਨੂੰ ਨੇਪਰੇ ਚਾੜਣ ਲਈ ਧੰਨਵਾਦ ਕੀਤਾ ਹੈ l

Related posts

ਆਹ ਦੇਖਲੋ ਜ਼ਮੀਨੀ ਟੋਟੇ ਨੂੰ ਲੈਕੇ ਛੋਟੇ ਭਰਾ ਨੇ ਘਰ ‘ਚ ਕਿਵੇਂ ਪਾਏ ਖਿਲਾਰੇ ?

htvteam

ਜੇਕਰ ਤੁਹਾਡਾ ਵੀ ਸਿਰ ਕਰਦਾ ਹੈ ਟਸ ਟਸ ਜਾਂ ਹੁੰਦੀ ਹੈ ਝਰਨਾਹਟ ਤਾਂ ਇਸਨੂੰ ਬਿਲਕੁੱਲ ਵੀ ਨਾ ਕਰੋ ਨਜ਼ਰਅੰਦਾਜ਼

htvteam

ਸੁਨੱਖੀ ਜਨਾਨੀ ਨੂੰ ਦਿਲ ਦੇ ਬੈਠਾ ਟਰੱਕ ਡ੍ਰਾਈਵਰ; ਰਾਤ ਨੂੰ ਯਾਰ ਨਾਲ ਮਿਲ ਮਾਸ਼ੂਕ ਨਾਲ ਕਰ ਗਿਆ ਪੁੱਠਾ ਕੰਮ

htvteam

Leave a Comment