Htv Punjabi
Punjab

ਮਜੀਠੀਆ ਨੇ ਰਾਜੂ ਖੰਨਾ ਨੂੰ ਕਾਂਗਰਸ ਬਾਰੇ ਕਹੀਆਂ ਆਹ ਗੱਲਾਂ

ਮੰਡੀ ਗੋਬਿੰਦਗੜ : ਸ਼ੋ੍ਰਮਣੀ ਅਕਾਲੀ ਦਲ ਦਾ ਇੱਕ ਵਫਦ ਸ਼ਨੀਵਾਰ ਨੂੰ ਯੂਥ ਅਕਾਲੀ ਦਲ ਮਾਲਵਾ ਜੋਨ ਪ੍ਰਧਾਨ ਅਤੇ ਹਲਕਾ ਅਮਲੋਹ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਲੀਡਰਸ਼ਿਪ ਵਿੱਚ ਯੂਥ ਅਕਾਲੀ ਦਲ ਸਰਪਰਸਤ ਅਤੇ ਸਾਬਕਾ ਕੈਬਨਿਟ ਮੰੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਊਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਵਿੱਚ ਮਿਲੇ l ਰਾਜੂ ਖੰਨਾ ਨੇ ਜਿੱਥੇ ਨੌਜਵਾਨਾਂ ਦੀ ਮੰਗਾਂ ਅਤੇ ਸਮੱਸਿਆਵਾਂ ਮਜੀਠੀਆ ਦੇ ਅੱਗੇ ਰੱਖੀ,ਉੱਥੇ ਉਨ੍ਹਾਂ ਲੇ ਹਲਕਾ ਅਮਲੋਹ ਅਤੇ ਮਾਲਵਾ ਜੋਨ ਦੀ ਰਾਜਨੀਤਿਕ ਸਥਿਤੀ ਬਾਰੇ ਵੀ ਮਜੀਠੀਆ ਨੂੰ ਵਿਸਤਾਰ ਵਿੱਚ ਜਾਣਕਾਰੀ ਦਿੱਤੀ l ਰਾਜੂ ਖੰਨਾਂ ਦੁਆਰਾ ਹਲਕੇ ਵਿੱਚ ਅਕਾਲੀ ਦਲ ਦੇ ਵਰਕਰਾਂ ਅਤੇ ਨੇਤਾਵਾਂ ‘ਤੇ ਝੂਠੇ ਪਰਚੇ ਦਰਜ ਕਰ ਧੱਕੇਸ਼ਾਹੀਆਂ ਦਾ ਮੁੱਦਾ ਧਿਆਨ ਵਿੱਚ ਲਿਆਂਦਾ ਗਿਆ ਅਤੇ ਠੱਪ ਹੁੰਦੇ ਵਿਕਾਸ ਕੰਮਾਂ ਬਾਰੇ ਵੀ ਦੱਸਿਆ l ਬਿਕਰਮ ਸਿੰਘ ਮਜੀਠੀਆ ਨੇ ਰਾਜੂ ਖੰਨਾ ਦੀ ਲੀਡਰਸ਼ਿਪ ਵਿੱਚ ਮਿਲੇ ਵਫਦ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਕਾਂਗਰਸੀਆਂ ਵੱਲੋਂ ਕੀਤੀ ਜਾ ਰਹੀ ਜ਼ਿਆਦਤੀਆਂ ਦਾ ਸਮਾਂ ਆਣ ‘ਤੇ ਇੱਕ ਇੱਕ ਕਰਕੇ ਹਿਸਾਬ ਲਿਆ ਜਾਵੇਗਾ l

Related posts

ਇਨ੍ਹਾਂ ਜ਼ਿਲ੍ਹਿਆਂ ‘ਚ ਜਾਣੋ ਅਗਲੇ ਦਿਨਾਂ ਦਾ ਹਾਲ

htvteam

ਮਾਮੇ ਦਾ ਮੁੰਡਾ ਭੂਆ ਦੀ ਕੁੜੀ ਗੱਡੀ ‘ਚ ਬੈਠੇ ਸਨ ਇਕੱਲੇ ਸੁੰਨਸਾਨ ਥਾਂ ਦਾ ਦੋਵੇਂ ਚੁੱਕਣਾ ਚਾਹੁੰਦੇ ਸੀ ਫਾਇਦਾ

htvteam

ਆਹ ਦੇਖਲੋ ਅਧਿਆਪਕਾਂ ਨਾਲ Teacher Day ਵਾਲੇ ਦਿਨ CM Bhagwant Mann ਦੇ ਸ਼ਹਿਰ ‘ਚ ਕੀ ਹੋਇਆ

htvteam

Leave a Comment