ਮਾਮਲਾ ਹੈ ਜਿਲ੍ਹਾ ਜਲੰਧਰ ਅਧੀਨ ਪੈਂਦੇ ਕਸਬਾ ਫਿਲੌਰ ਦੇ ਪਿੰਡ ਅੱਟੀ ਦਾ, ਜਿੱਥੇ 80-85 ਸਾਲ ਦੀ ਜੀਤੋ ਨਾਂ ਦੀ ਇਹ ਵਿਧਵਾ ਮਾਤਾ ਰਹਿੰਦੀ ਸੀ | ਇਸਦੇ ਘਰਵਾਲੇ ਦੀ ਤਿੰਨ ਸਾਲ ਪਹਿਲਾ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ ਸੀ। ਇਸਦੀ ਇਕੱਲੀ ਕਾਰੀ ਇਹ ਧੀ ਸੱਤਿਆ ਵੀ ਆਪਣੇ ਘਰਵਾਲੇ ਬਿੰਦਰ ਅਤੇ ਤਿੰਨ ਬੱਚਿਆਂ ਸਣੇ ਇਥੇ ਇਸ ਕੋਲ ਹੀ ਆ ਕੇ ਰਹਿਣ ਲੱਗ ਪਈ | ਅੱਜ ਸਵੇਰੇ ਸੱਤਿਆ ਨੇ ਪਿੰਡ ‘ਚ ਰੌਲਾ ਪਾ ਦਿੱਤਾ ਕਿਸੇ ਨੇ ਲੁੱਟ ਖੋਹ ਦੀ ਨੀਅਤ ਨਾਲ ਉਸਦੀ ਮਾਂ ਦਾ ਕਤਲ ਕਰ ਦਿੱਤਾ ਹੈ ਪਰ ਜਦ ਪੁਲਿਸ ਨੇ ਪਿੰਡ ਵਾਲਿਆਂ ਤੋਂ ਛਾਣਬੀਣ ਕੀਤੀ ਅਤੇ ਇਸ ਔਰਤ ਤੋਂ ਸਖਤੀ ਨਾਲ ਪੁੱਛਿਆ ਤਾਂ ਇਸਨੇ ਆਪਣਾ ਜ਼ੁਰਮ ਕਬੂਲ ਕਰ ਲਿਆ |
previous post
