Htv Punjabi
India Punjab

ਪੰਜਾਬ ‘ਚ ਇਹਨਾਂ ਤਸਵੀਰਾਂ ਨੇ ਪਾਈ ਧੱਕ ਮੱਝ ‘ਤੇ ਮੋਦੀ ਦੀ ਫੋਟੋ ਲਗਾਕੇ ਵਜਾਈ ਬੀਨ….

ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਬਣ ਚੁਕਾ ਹੈ,ਆਮ ਜਨਤਾ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਕਿਸਾਨਾਂ ਦੇ ਸਮਰਥਨ ਵਿਚ ਉੱਤਰ ਆਈਆ ਹਨ,ਲੋਕ ਤਰ੍ਹਾਂ ਤਰ੍ਹਾਂ ਦੇ ਤਰੀਕੇ ਨਾਲ ਆਪਣਾ ਰੋਸ਼ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕਰ ਰਹੀ ਹਨ,ਇਸੇ ਤਹਿਤ ਅੰਮ੍ਰਿਤਸਰ ਵਿਖੇ ਸਮਾਜ ਸੇਵੀ ਸੰਸਥਾ ਅਤੇ ਨੌਜਵਾਨਾਂ ਵੱਲੋਂ ਇੱਕ ਅਨੋਖੀ ਤਰ੍ਹਾਂ ਨਾਲ ਆਪਣਾ ਰੋਸ਼ ਪ੍ਰਦਸ਼ਨ ਕੀਤਾ ਗਿਆ,

ਨੌਜਵਾਨਾਂ ਵੱਲੋਂ ਮੱਝ ਦੇ ਸਿਰ ਤੇ ਮੋਦੀ ਦੀ ਤਸਵੀਰ ਲਾ ਕੇ ਮੱਝ ਅੱਗੇ ਬੀਨ ਵਜ੍ਹਾ ਕੇ ਕੇਂਦਰ ਦੀ ਸੁਤੀ ਸਰਕਾਰ ਨੂੰ ਜਗਉਣ ਵਾਸਤੇ ਅਤੇ ਤਿੰਨ ਖੇਤੀ ਮਾਰੂ ਕਾਨੂੰਨ ਵਾਪਿਸ ਲੈਣ ਵਾਸਤੇ ਆਪਣਾ ਰੋਸ਼ ਪ੍ਰਦਸ਼ਨ ਕੀਤਾ ਗਿਆ,ਸੰਸਥਾਵਾਂ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਮੱਝ ਦੇ ਅੱਗੇ ਬੀਨ ਵਜ੍ਹਾ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਮਾਰੂ ਖੇਤੀ ਆਰਡੀਨੈਂਸ ਬਿੱਲ ਜੋ ਕਾਨੂੰਨ ਬਣਾ ਦਿੱਤੇ ਗਏ ਹੈ ਓਹਨਾ ਨੂ ਰੱਦ ਕਰਨ ਵਾਸਤੇ ਇਹ ਰੋਸ਼ ਪ੍ਰਦਸ਼ਨ ਕੀਤਾ ਗਿਆ ਹੈ।

ਦੂਸਰੇ ਪਾਸੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੁਆਰਾ ਲਿਆਂਦੇ ਬਿੱਲਾਂ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ,, ਕਈ ਮੀਟਿੰਗਾਂ ਤੋਂ ਬਾਅਦ ਹੁਣ ਕਿਸਾਨਾਂ ਵਲੋਂ ਯੈੱਸ ਜਾਂ ਨੋ ਕਹਿਣ ਵਾਲੀ ਰਣਨੀਤੀ ਧਾਰ ਲਈ ਗਈ ਹੈ ,, ਕਿਉਕਿ ਕਿਸਾਨਾਂ ਨੇ ਇਲਜ਼ਾਮ ਲਗਾਏ ਨੇ ਕਿ ਕੇਂਦਰ ਸਰਕਾਰ ਇਹਨਾਂ ਬਿੱਲਾਂ ਦੇ ਫਾਇਦੇ ਗਿਣਵਾ ਰਹੀ ਹੈ ਤਾਂ ਉਹ ਇਹਨਾਂ ਬਿਲਾਂ ਨੂੰ ਰੱਦ ਕਰਨ ਦੀ ਗੱਲ ਆਖ ਰਹੇ ਨੇ। ਜਿਸ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਦੇਸ਼ ‘ਚ ਕਈ ਥਾਵਾਂ ‘ਤੇ ਧਰਨੇ ਲਗਾਉਣ ਦਾ ਪ੍ਰੌਗਰਾਮ ਵੀ ਉਲੀਕਿਆ ਗਿਆ ਹੈ।

 

Related posts

ਹਵਸ ਦੀ ਅੱਗ ‘ਚ ਪੂਰੇ ਟੱਬਰ ਨੇ 4 ਸਾਲਾਂ ਬੱਚੀ ਨਾਲ ਟੱਪੀਆਂ ਹੱਦਾਂ

htvteam

ਘਰ ਵਿੱਚ ਇਕੱਲੀ ਲਾੜੀ ਨਾਲ ਮੁੰਡਿਆਂ ਨੇ ਦੇਖੋ ਕੀ ਕਰਤਾ ?

htvteam

ਖੁਲ੍ਹੀਆਂ ਭੇਦ, ਸੁਰੇਸ਼ ਕੁਮਾਰ ਵਲੋਂ ਦੀ ਇਸ ਵਾਰ ਅਸਤੀਫਾ ਦੇਣ ਦੀ ਆਹ ਸੀ ਮੁਖ ਵਜ੍ਹਾ, ਤੇ ਕੈਪਟਨ ਨੇ ਇੰਝ ਮਨਾਇਆ ਆਪਣੇ ਜਰਨੈਲ ਨੂੰ 

Htv Punjabi