ਗੁਰੂਆਂ ਦਾ ਪੰਜਾਬ ਹੁਣ ਗੁੰਡਿਆਂ ਦਾ ਗੜ੍ਹ ਬਣਦਾ ਜਾ ਰਿਹਾ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਇਹ ਤਸਵੀਰਾਂ ਖੁਦ ਬਿਆਨ ਕਰਦੀਆਂ ਹਨ,ਜਿਸ ਵਿੱਚ ਨਜ਼ਰ ਆ ਰਿਹਾ ਕੀ ਨਿਹੰਗ ਸਿੰਘਾਂ ਦੇ ਬਾਣੇ ਚ 7 ਲੋਕਾਂ ਤਰਨਤਾਰਨ ਦੇ ਪੱਟੀ ਸ਼ਹਿਰ ਦੇ ਵਾਰਡ ਨੰਬਰ ਛੇ ਦੇ ਰਹਿਣ ਵਾਲੇ ਨੌਜਵਾਨਾਂ ਤੇ ਹਮਲਾ ਕਰ ਦਿੱਤਾ,ਨਿਹੰਗ ਸਿੰਘ ਤਿਆਰ ਬਰ ਤਿਆਰ ਹਥਿਆਰ ਲੈਕੇ ਇੰਝ ਪਹੁੰਚੇ ਹਨ ਜਿਵੇਂ ਭਲਾ ਕਿ ਦੁਸ਼ਮਣ ਫੌਜਾਂ ਤੇ ਧਾਵਾ ਬੋਲਣਾ ਹੁੰਦਾ,ਇਨ੍ਹਾਂ ਭਿਆਨਕ ਤਸਵੀਰਾਂ ਚ ਤੁਸੀ ਸਾਫ ਤੌਰ ਤੇ ਦੇਖ ਸਕਦੇ ਹੋਂ ਕਿ ਨਿਹੰਗ ਵੱਲੋਂ ਹਥਿਆਰਾਂ ਦੇ ਨਾਲ ਨੌਜਵਾਨਾਂ ਤੇ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਇਸ ਖੌਫਨਾਕ ਮੰਜਰ ਦੇ ਸੀਨ ਦੇਖਣ ਵਾਲੇ ਲੋਕਾਂ ਨੂੰ ਹੌਲ ਪੈਣ ਲੱਗੇ,ਦੱਸ ਦਈਏ ਕੀ ਏਸ ਹਮਲੇ ਦੌਰਾਨ ਇਕ ਨੌਜਵਾਨ ਸੰਮੀ ਪੁਰੀ ਦੀ ਮੌਤ ਹੋ ਗਈ ਜਦਕਿ ਕਰਨ ਅਤੇ ਰਾਜਨ ਪੁਰੀ ਨੌਜਵਾਨ ਜ਼ਖਮੀ ਦੱਸੇ ਜਾ ਰਹੇ ਹਨ ਜਿਸਨ੍ਹਾਂ ਨੂੰ ਪੱਟੀ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਜਿੱਥੇ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੋਂ ਅੱਕੇ ਪੀੜਤਾਂ ਨੇ ਸਰਾਕਰ ਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰ ਦਿੱਤੀ ਐ,ਮਾਮਲਾ ਬੀਤੇ ਕੱਲ੍ਹ ਦੁਪਹਿਰ ਦਾ ਹੈ,,,,,,,
ਉੱਧਰ ਪੁਲਿਸ ਮੌਕੇ ਤੇ ਪਹੁੰਚੇ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,ਪਰ ਹਾਲੇ ਤੱਕ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਨਿਹੰਗ ਸਿੰਘ ਕਿਹੜੀ ਜਥੇਬੰਦੀ ਨਾਲ ਸਬੰਧਤ ਨੇ ਇਸ ਬਾਬਤ ਪੁਲਿਸ ਪੁਲਿਸ ਜਾਂਚ ਕਰ ਰਹੀ ਹੈ ਪਰ ਇਨ੍ਹਾਂ ਬੰਦਿਆਂ ਦੀ ਘਟੀਆ ਕਰਤੂਤ ਦੀ ਵੀਡੀਓ ਨੇ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਦਿੱਤਾ ਖੈਰ ਜੇਕਰ ਗੱਲ ਕਰੀਏ ਤਾਂ ਆਏ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਬਾਣੇ ਪਾਏ ਬੰਦਿਆਂ ਵੱਲੋਂ ਅੰਜ਼ਾਮ ਦਿੱਤਾ ਜਾਂਦਾ ਸੋ ਇਸਤੇ ਨਿਹੰਗ ਸਿੱਖ ਜਥੇਬੰਦੀਆਂ ਨੂੰ ਗੌਰ ਕਰਨ ਦੀ ਲੋੜ ਹੈ ਕਿਉਕੀ ਇਸਦੇ ਨਾਲ ਨਿਹੰਗ ਸਿੰਘਾਂ ਦੀ ਸ਼ਾਖ ਨੂੰ ਢਾਅ ਲੱਗਦੀ ਹੈ ਅਤੇ ਛਬੀ ਖਰਾਬ ਹੁੰਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
