Htv Punjabi
Punjab Religion Video

ਆਹ ਦੇਖੋ ਚਿੱਟੀ ਦਾਹੜੀ ਵਾਲੇ ਬਾਬੇ ਨੇ ਕੀ ਕਰਤਾ

ਸਕਰੀਨ ਤੇ ਤੁਸੀਂ ਚਿੱਟੀ ਦਾੜੀ ਵਾਲੇ ਅੰਮ੍ਰਿਤਧਾਰੀ ਬਜ਼ੁਰਗ ਨੂੰ ਦੇਖ ਰਹੇ ਹੋ,, ਇਸ ਬਜ਼ੁਰਗ ਦੀ ਉਮਰ ਚਿੱਟੀ ਦਾੜੀ ਵੱਲ ਨਾ ਦੇਖੋ ਇਸ ਦੀ ਕਰਤੂਤ ਦੇਖੋ ਜੋ ਕਿ ਅੰਮ੍ਰਿਤਧਾਰੀ ਹੋ ਕੇ ਸੜਕ ਤੇ ਅਜਿਹਾ ਪੁੱਠਾ ਕੰਮ ਕਰ ਰਿਹਾ ਸੀ ਜਿਸ ਨੂੰ ਦੇਖ ਕੇ ਨਿਹੰਗ ਸਿੰਘਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ,, ਪਹਿਲਾਂ ਤਾਂ ਸਿੰਘਾਂ ਨੇ ਬਾਬੇ ਦੇ ਪਾਇਆ ਹੋਇਆ ਸ੍ਰੀ ਸਾਹਿਬ ਉਤਰਵਾਇਆ ਤੇ ਇਸ ਦੀ ਘਟੀਆ ਕਰਤੂਤ ਤੇ ਲਾਨਤਾਂ ਪਾਈਆਂ,,,ਪਿੰਡ ਬਰਧਾਲਾ ਵਿਖੇ ਸ਼ਰਾਬ ਦੇ ਠੇਕੇ ‘ਤੇ ਬੈਠੇ ਅੰਮ੍ਰਿਤਧਾਰੀ ਵਿਅਕਤੀ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਨੂੰ ਕੁਝ ਨਿਹੰਗਾਂ ਨੇ ਕਾਬੂ ਕਰ ਲਿਆ। ਤਾਂ ਉਥੇ ਹੰਗਾਮਾ ਹੋ ਗਿਆ। ਨਿਹੰਗਾਂ ਵੱਲੋਂ ਕਾਬੂ ਕਿਤੇ ਗਏ ਵਿਅਕਤੀ ਦੀ ਵੀਡਿਓ ਬਣਾਈ ਗਈ ਅਤੇ ਉਸਨੂੰ ਬਰਧਾਲਾ ਚੌਂਕੀ ਪੁਲਿਸ ਕੋਲ ਲ਼ੈ ਜਾਇਆ ਗਿਆ। ਕਾਬੂ ਕੀਤੇ ਵਿਅਕਤੀ ਨੂੰ ਪੁਲਿਸ ਅਤੇ ਨਿਹੰਗ ਸਿੰਘਾਂ ਵੱਲੋਂ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਉਸਦਾ ਮੁਲਾਹਜਾ ਕਰਵਾਇਆ ਗਿਆ ਜਿੱਥੇ ਡਾਕਟਰ ਵੱਲੋਂ ਵਿਅਕਤੀ ਦੇ ਮੂੰਹੋ ਸ਼ਰਾਬ ਦੀ ਬਦਬੋ ਆਉਣ ਦੀ ਪੁਸ਼ਟੀ ਕੀਤੀ ਗਈ,,,ਬਾਅਦ ਦੇ ਵਿੱਚ ਕਾਬੂ ਕੀਤੇ ਗਏ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।

ਸਿਵਲ ਹਸਪਤਾਲ ਦੇ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਕੁਝ ਨਿਹੰਗਾਂ ਸਿੰਘਾਂ ਅਤੇ ਪੁਲਸ ਵੱਲੋਂ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਸੀ। ਜਿਸ ਵਿਅਕਤੀ ਦੇ ਮੂੰਹ ‘ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ, ਉਨ੍ਹਾਂ ਦਾ ਖੂਨ ਟੈਸਟ ਕਰਵਾਇਆ ਗਿਆ ਐਫਆਈਆਰ ਦਰਜ ਹੋਣ ਤੋਂ ਬਾਅਦ ਅੰਤਿਮ ਰਿਪੋਰਟ ਦਿੱਤੀ ਜਾਵੇਗੀ।

ਕੁਝ ਦਿਨ ਪਹਿਲਾਂ ਸਮਰਾਲਾ ਦੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਿਖੇ ਹਲਕਾ ਸਮਰਾਲਾ ਦੀਆਂ ਨਿਹੰਗ ਜਥੇਬੰਦੀਆਂ ਦੀ ਇੱਕ ਵੱਡੀ ਮੀਟਿੰਗ ਹੋਈ ਸੀ ਜਿਸ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਕੋਈ ਅੰਮ੍ਰਿਤਧਾਰੀ ਵਿਅਕਤੀ ਜਾਂ ਨਿਹੰਗਾਂ ਦਾ ਨੀਲਾ ਬਾਣਾ ਪਾਉਣ ਵਾਲਾ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਜਾਂ ਨਸ਼ਾ ਵੇਚਦਾ , ਗੁੰਡਾਗਰਦੀ ਜਾ ਕੋਈ ਵੀ ਅਪਰਾਧ ਕਰਦਾ ਪਾਇਆ ਜਾਂਦਾ ਹੈ। ਤਾਂ ਅਸੀਂ ਉਸ ‘ਤੇ ਨਿਹੰਗ ਸਿੰਘਾਂ ਵੱਲੋਂ ਵੱਡੀ ਕਾਰਵਾਈ ਕੀਤੀ ਜਾਵੇਗੀ। ਜੋ ਅਸੀਂ ਅੱਜ ਕੀਤਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੀਬੀ ਜਗੀਰ ਕੌਰ ਦੀ ਅਗਵਾਈ ’ਚ 19 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਵੇਗਾ ਵਿਸ਼ੇਸ਼ ਜਥਾ

htvteam

ਮਾੜੀ ਆਦਤ ਨੇ ਮਾਂਝਿਆ ਫੌਜ਼ੀ ਸਾਬ੍ਹ, ਟੱਬਰ ਤੋਂ ਫਿਰਦਾ ਡਰਦਾ

htvteam

ਜਦੋਂ ਰਾਜਸਥਾਨ ਤੋਂ ਆਈਆਂ ਕਣਕ ਨਾਲ ਭਰੀਆਂ ਟਰਾਲੀਆਂ, ਫੇਰ ਪੰਜਾਬ ਦੇ ਜ਼ਿੰਮੀਦਾਰਾਂ ਦਾ ਪਾਰਾ ਹੋ ਗਿਆ ਹਾਈ

htvteam

Leave a Comment