Htv Punjabi
Punjab Religion Video

ਆਹ ਦੇਖੋ ਸ਼੍ਰੀ ਦਰਬਾਰ ਸਾਹਿਬ ਵਿਖੇ ਕੀ ਹੋਇਆ ?

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਤੇ ਇਮਾਰਤਾਂ ਲਈ ਸੰਗਤ ਵੱਲੋਂ ਸੇਵਾ ਪ੍ਰਾਪਤ ਕਰਨ ਵਾਸਤੇ ਇੱਕ ਕਾਊਂਟਰ ਤੋਂ ਇੱਕ ਲੱਖ ਰੁਪਏ ਦੀ ਨਕਦੀ ਚੋਰੀ ਕਰਨ ਵਾਲੇ ਚਾਰ ਸ਼ੱਕੀ ਵਿਅਕਤੀਆਂ ’ਤੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਹ ਘਟਨਾ ਬੀਤੇ ਦਿਨ ਸੰਧਿਆ ਵੇਲੇ ਦੀ ਹੈ। ਉਨ੍ਹਾਂ ਕਿਹਾ ਕਿ ਪ੍ਰਕਰਮਾ ਦੇ ਅੰਦਰ ਲੰਗਰ ਤੇ ਇਮਾਰਤਾਂ ਦੀ ਸੇਵਾ ਪ੍ਰਾਪਤ ਕਰਨ ਲਈ ਸਥਾਪਤ ਇੱਕ ਕਾਊਂਟਰ ਉੱਤੇ ਡਿਊਟੀ ਨਿਭਾ ਰਹੇ ਮੁਲਾਜ਼ਮ ਅਨੁਸਾਰ ਐਤਵਾਰ ਨੂੰ ਸੰਧਿਆ ਵੇਲੇ ਸਮਾਂ ਕਰੀਬ 7.30 ਵਜੇ ਜਦੋਂ ਉਹ ਰਸੀਦਾਂ ਕੱਟ ਰਿਹਾ ਸੀ ਤਾਂ ਉਸ ਪਾਸ ਚਾਰ ਸ਼ੱਕੀ ਵਿਅਕਤੀ ਸਮੇਤ ਇੱਕ ਔਰਤ ਆਏ।

ਧੰਗੇੜਾ ਨੇ ਕਿਹਾ ਕਿ ਮੁਲਾਜ਼ਮ ਅਨੁਸਾਰ ਦੋਸ਼ੀ ਵਿਅਕਤੀਆਂ ਨੇ ਉਸ ਨੂੰ ਰਸੀਦ ਕਟਵਾਉਣ ਦੇ ਨਾਮ ਹੇਠ ਆਪਣੀ ਗੱਲਾਂ ਵਿੱਚ ਉਲਝਾਇਆ ਅਤੇ ਕਾਊਂਟਰ ਵਿੱਚੋਂ ਇੱਕ ਲੱਖ ਰੁਪਏ ਦੇ ਨਕਦੀ ਚੋਰੀ ਕਰਕੇ ਉੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਡਿਊਟੀ ਕਰ ਰਹੇ ਮੁਲਾਜ਼ਮ ਦੀ ਸ਼ਿਕਾਇਤ ਉੱਤੇ ਅੰਮ੍ਰਿਤਸਰ ਦੇ ਈ-ਡੀਵੀਜਨ ਪੁਲਿਸ ਥਾਣਾ ਵਿਖੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਧੰਗੇੜਾ ਨੇ ਕਿਹਾ ਕਿ ਸੰਸਥਾ ਵੱਲੋਂ ਇਸ ਘਟਨਾ ਦੀ ਅੰਦਰੂਨੀ ਜਾਂਚ ਵੀ ਆਰੰਭ ਦਿੱਤੀ ਗਈ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਲਓ ਜੀ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ, ਸਰਕਾਰ ਦੇਣ ਜਾ ਰਹੀ ਹੈ ਕਿਸਾਨਾਂ ਨੂੰ ਵੱਡਾ ਤੋਹਫ਼ਾ

htvteam

ਅੰਮ੍ਰਿਤਪਾਲ ਨੂੰ ਫੜ੍ਹਣ ਲਈ ਆਈ ਸਪੈਸ਼ਲ ਫੋਰਸ !

htvteam

ਆਹ ਸ਼ਹਿਰ ਚ ਦੇਖੋ ਵੜੇ ਬੰਦੇ, ਕਰ ਗਏ ਕੁੱਝ ਅਜਿਹਾ

htvteam

Leave a Comment