ਫਿਰੋਜ਼ਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਚ ਇੱਕ ਦਿਨ ਚ ਹੋਈਆਂ ਚਾਰ ਮੌਤਾਂ
ਗੁਸਾਈ ਪਰਿਵਾਰਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ
ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਨੂੰ ਲੈ ਕੇ ਪਰਿਵਾਰਾਂ ਵਿੱਚ ਗੁੱਸਾ
ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪਰਿਵਾਰ ਨੂੰ ਸਮਝਾਉਣ ਦੀ ਕੀਤੀ ਕੋਸ਼ਿਸ਼
ਫਿਰੋਜ਼ਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਵਿੱਚ 24 ਘੰਟੇ ਅੰਦਰ ਹੋਈਆਂ ਚਾਰ ਨਸ਼ੇ ਨਾਲ ਮੌਤਾਂ ਦੇ ਮਾਮਲੇ ਵਿੱਚ ਪਿੰਡ ਅਤੇ ਪਰਿਵਾਰ ਵਾਲੇ ਗੁੱਸੇ ਵਿੱਚ ਆਏ ਹਨ ਅਤੇ ਉਹਨਾਂ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰਿਵਾਰਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਕੁੰਭਕਰਨੀ ਸੁੱਤਾ ਪਿਆ ਹੈ ਜਿਸਦਾ ਖਮਿਆਜਾ ਹੈ ਕਿ ਇੱਕ ਤੋਂ ਬਾਅਦ ਇੱਕ 24 ਘੰਟੇ ਵਿੱਚ ਹੀ ਚਾਰ ਨੌਜਵਾਨਾਂ ਦੀ ਨਸ਼ੇ ਨਾਲ ਮੌਤ ਹੋ ਗਈ ਜਦ ਤੱਕ ਆਰੂਪੀਆਂ ਵਿਰੁੱਧ ਕਾਰਵਾਈ ਨਹੀਂ ਹੁੰਦੀ ਤਦ ਤੱਕ ਧਰਨਾ ਜਾਰੀ ਰਹੇਗਾ,,,,,,,
ਉਥੇ ਹੀ ਕੁੰਭ ਕਰਨੀ ਨੀਂਦ ਸੁੱਤਾ ਪੁਲਿਸ ਪ੍ਰਸ਼ਾਸਨ ਵੀ ਚਾਰ ਚਾਰ ਮੌਤਾਂ ਹੋਣ ਤੋਂ ਬਾਅਦ ਪਹੁੰਚਿਆ ਹੈ,,,,,,ਅਤੇ ਕਾਰਵਾਈ ਦੀ ਗੱਲ ਕਰ ਰਿਹਾ ਹੈ ਉਹ ਵੀ ਪਰਿਵਾਰ ਵਾਲਿਆਂ ਦੇ ਮੋਢੇ ਤੇ ਰੱਖ ਕੇ ਕੀ ਪਰਿਵਾਰ ਵਾਲੇ ਬਿਆਨ ਲਿਖਾਣ ਤੇ ਦੱਸਣ ਤਾਂ ਫਿਰ ਉਹ ਮੁਕਦਮਾ ਦਰਜ ਕਰਨਗੇ ਅਤੇ ਅੱਗੇ ਕਾਰਵਾਈ ਕਰਨਗੇ। ਇੱਥੇ ਜ਼ਿਕਰਯੋਗ ਇਹ ਹੈ ਕਿ ਜਿਸ ਪਿੰਡ ਵਿੱਚ ਇਹ ਚਾਰ ਮੌਤਾਂ ਹੋਈਆਂ ਨੇ ਪਿੰਡ ਦੇ ਸਾਹਮਣੇ ਹੀ ਪੁਲਿਸ ਥਾਣਾ ਬਣਿਆ ਹੋਇਆ ਹੈ ਪਰ ਥਾਣੇ ਵਾਲਿਆਂ ਨੇ ਇਹ ਜਹਿਮਤ ਵੀ ਨਹੀਂ ਉਠਾਈ ਕਿ ਪਿੰਡ ਵਿੱਚ ਖੁੱਲੇ ਆਮ ਨਸ਼ਾ ਵਿਕ ਰਿਹਾ ਹੈ ਅਤੇ ਉਸਦੇ ਠੱਲ ਪਾਈ ਜਾ ਸਕੇ,,,,,,
ਹਾਈਵੇ ਜਾਮ ਕਰਕੇ ਪਰਿਵਾਰ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਿਵਾਰਾਂ ਦਾ ਕਹਿਣਾ ਹੈ ਕਿ ਜਦ ਤੱਕ ਨਸ਼ਾ ਵਪਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤਦ ਤੱਕ ਉਹ ਪ੍ਰਦਰਸ਼ਨ ਜਾਰੀ ਰੱਖਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
