ਇੱਕ ਪਾਸੇ ਜਿੱਥੇ ਪੰਜਾਬ ਦੇ ਪਿੰਡਾਂ ਵਿਚ ਸਰਪੰਚੀ ਲਈ ਕਰੋੜਾਂ ਰੁਪਏ ਦੀਆਂ ਬੋਲੀਆਂ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਹਰ ਕੋਈ ਸਰਪੰਚ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ ਉਥੇ ਦੂਜੇ ਪਾਸੇ ਪੰਚਾਇਤੀ ਚੋਣਾਂ ਲਈ ਨਾਮਜਦਗੀਆਂ ਦੇ ਆਖ਼ਰੀ ਦਿਨ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਲੰਬੀ ਵਿਚ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਇੱਥੇ ਸਵੇਰ ਤੋਂ ਹੀ ਸਰਪੰਚੀ ਅਤੇ ਪੰਚੀ ਦੇ ਕਾਗਜ਼ ਭਰਨ ਵਾਲਿਆਂ ਦੀ ਲੰਮੀ ਲਾਈਨ ਲੱਗੀ ਹੋਈ ਸੀ ਤੇ ਇਸ ਲੰਮੀ ਲਾਈਨ ਵਿਚ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਲਾੜੇ ਦੀ ਪੋਸ਼ਾਕ ਵਿਚ ਸਜ਼ਿਆਂ ਬਰਾਤੀਆਂ ਸਮੇਤ ਇੱਕ ਨੌਜਵਾਨ ਤਜਿੰਦਰ ਸਿੰਘ ਉਰਫ਼ ਤੇਜੀ ਨਜਦੀਕੀ ਪਿੰਡ ਲਾਲਬਾਈ ਤੋਂ ਸਰਪੰਚੀ ਦਾ ਚਾਹਵਾਨ ਸੀ ਸਬੱਬ ਇਹ ਬਣਿਆ ਕਿ ਇਸ ਨੌਜਵਾਨ ਦਾ ਜਿੱਥੇ ਅੱਜ ਵਿਆਹ ਸੀ,,,,,,,,,,
ਉਥੇ ਅੱਜ ਹੀ ਨਾਮਜਦਗੀਆਂ ਦਾ ਆਖ਼ਰੀ ਦਿਨ ਸੀ। ਜਿਸਦੇ ਚੱਲਦੇ ਇੱਕ ਪਾਸੇ ਉਸਦੇ ਸਹੁਰੇ ਘਰ ਬਰਾਤ ਦਾ ਇੰਤਜ਼ਾਰ ਕਰ ਰਹੇ ਸੀ ਤੇ ਦੂਜੇ ਪਾਸੇ ਇਸ ਲਾੜੇ ਨੂੰ ਲਾਈਨ ਛੱਡ ਕੇ ਕੋਈ ਅੱਗੇ ਨਹੀਂ ਵਧਣ ਦੇ ਰਿਹਾ ਸੀ ਜਿਸਦੇ ਚੱਲਦੇ ਤਜਿੰਦਰ ਸਿੰਘ ਨੂੰ ਵੀ ਇਸ ਲਾਈਨ ਵਿਚ ਖੜੇ ਹੋ ਕੇ ਆਪਣੀ ਬਾਰੀ ਦਾ ਇੰਤਜ਼ਾਰ ਕਰਨਾ ਪਿਆ। ਮੀਡੀਆ ਅਦਾਰਿਆਂ ਨਾਲ ਗੱਲਬਾਤ ਕਰਦਿਆਂ ਤਜਿੰਦਰ ਸਿੰਘ ਨੇ ਇਸ ਗੱਲ ‘ਤੇ ਦੁੱਖ ਵੀ ਜ਼ਾਹਰ ਕੀਤਾ ਕਿ ਕਿਸੇ ਨੇ ਉਸਦੀ ਮਜਬੂਰੀ ਨੂੰ ਕਿਸੇ ਨੇ ਵੀ ਨਹੀਂ ਸਮਝਿਆ ਜਿਸਦੇ ਚੱਲਦੇ ਉਸਨੂੰ ਵੀ ਕਾਗਜ਼ ਦਾਖ਼ਲ ਕਰਵਾਉਣ ਲਈ ਲਾਈਨ ਵਿਚ ਲੱਗ ਕੇ ਕਾਫੀ ਖੱਜਲ ਖਰਾਬ ਹੋਣਾ ਪਿਆ,,,,,,ਦੇਖਿਆ ਜਾਵੇ ਤਾਂ ਨਾਮਜ਼ਦਗੀ ਵਾਲੇ ਦੀਨ ਵੱਖ ਵੱਖ ਪਿੰਡਾਂ ਤੋਂ ਵੱਖਰੀਆਂ ਤਸਵੀਰਾਂ ਆਈਆਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
