ਪੰਜਾਬ ਕਾਊਂਟਰ ਇੰਟੈਲੀਜੈਂਸ ਅਤੇ ਲੁਧਿਆਣਾ ਪੁਲਿਸ ਨੇ ਸਾਂਝੇ ਤੌਰ ‘ਤੇ ਵਿਦੇਸ਼ੀ ਅਧਾਰਿਤ ਬੱਬਰ ਖਾਲਸਾ ਦੇ ਕਾਰਕੁਨ ਹਰਜੀਤ ਸਿੰਘ ਉਰਫ਼ ਲਾਡੀ ਅਤੇ ਸਾਬੀ ਦੁਆਰਾ ਸੰਚਾਲਿਤ ਮਾਡਿਊਲ ਦਾ ਭਾਂਡਾ ਭੰਨਦੇ ਹੋਏ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। 16 ਅਕਤੂਬਰ, 2024 ਨੂੰ ਯੋਗੇਸ਼ ਬਖਸ਼ੀ ਦੀ ਰਿਹਾਇਸ਼ ਅਤੇ 2 ਨਵੰਬਰ, 2024 ਨੂੰ ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ ਵਿੱਚ ਹਰਕੀਰਤ ਸਿੰਘ ਖੁਰਾਣਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਦੀ ਰਿਹਾਇਸ਼ ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਸੀ। ਜਿਸ ਦੀ ਜਿੰਮੇਵਾਰੀ ਵੀ ਬੀਤੇ ਦਿਨੀ ਬੱਬਰ ਖਾਲਸਾ ਵੱਲੋਂ ਸੋਸ਼ਲ ਮੀਡੀਆ ਤੇ ਲਈ ਗਈ ਸੀ।
ਇਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਅਤੇ ਉਨ੍ਹਾਂ ਕੋਲੋਂ ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਤਲਾਸ਼ੀ ਅਤੇ ਟਰੈਕਿੰਗ ਲਈ ਵਰਤਿਆ ਜਾਂਦਾ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰਸ ਕਰਕੇ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ, ਬੱਬਰ ਖਾਲਸਾ ਦੇ ਕਾਰਕੁਨ ਹਰਜੀਤ ਸਿੰਘ ਅਤੇ ਸਾਬੀ ਦੇ ਨਾਲ ਇਹਨਾਂ ਦੇ ਸੰਪਰਕ ਸਨ। ਉਹਨਾਂ ਕਿਹਾ ਕਿ ਹਾਲਾਂਕਿ ਇਹ ਕੋਈ ਬਹੁਤੇ ਪ੍ਰੋਫੈਸ਼ਨਲ ਨਹੀਂ ਹਨ ਇਹਨਾਂ ਨੂੰ ਵਰਗਲਾ ਕੇ ਇਹਨਾਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ ਕਿ ਇਹਨਾਂ ਨੂੰ ਪੈਸੇ ਵੀ ਬਹੁਤ ਘੱਟ ਦਿੱਤੇ ਹੋਣਗੇ ਉਹਨਾਂ ਕਿਹਾ ਬਾਕੀ ਅਸੀਂ ਪੂਰੀ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ। ਮੁਲਜ਼ਮਾਂ ਦੀ ਸ਼ਨਾਖਤ ਜਸਵਿੰਦਰ ਰਵਿੰਦਰ, ਮੁਨੀਸ਼ ਸਾਹਿਦ ਅਤੇ ਅਨਿਲ ਵਜੋਂ ਹੋਈ ਹੈ।
ਹਰਜੀਤ ਸਿੰਘ ਉਰਫ਼ ਲਾਡੀ ਵੀ ਪੰਜਾਬ ਦੇ ਨੰਗਲ ਵਿੱਚ ਵਿਕਾਸ ਪ੍ਰਭਾਕਰ ਦੇ ਕਤਲ ਵਿੱਚ ਲੋੜੀਂਦਾ ਮੁਲਜ਼ਮ ਹੈ ਅਤੇ ਇਸ ਉਸ ਉੱਤੇ 10 ਲੱਖ ਰੁਪਏ ਦਾ ਇਨਾਮ ਹੈ। ਐਨਆਈਏ ਵੱਲੋਂ ਉਸ ਤੇ ਇਨਾਮ ਰੱਖਿਆ ਗਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਅਸੀਂ ਮਾਮਲੇ ਦੀ ਪੂਰੀ ਡੁੰਘਾਈ ਦੇ ਨਾਲ ਜਾਂਚ ਕਰ ਰਹੇ ਹਨ ਉਹਨਾਂ ਕਿਹਾ ਕਿ ਇਹ ਕਿਸ ਤਰ੍ਹਾਂ ਉਹਨਾਂ ਦੇ ਸੰਪਰਕ ਵਿੱਚ ਆਏ ਅਤੇ ਇਹਨਾਂ ਦੇ ਉਹਨਾਂ ਨਾਲ ਸਿੱਧੇ ਲਿੰਕ ਸੀ ਜਾਂ ਫਿਰ ਇਹ ਕਿਸੇ ਦੇ ਅੱਗੇ ਲਿੰਕ ਵਿੱਚ ਆਏ ਹਨ ਇਸ ਦੀ ਪੂਰੀ ਡੁੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
ਸੋ ਦੱਸ ਦਈਏ ਕਿ ਬੀਤੇ ਦਿਨੀ ਸ਼ਿਵ ਸੈਨਾ ਆਗੂ ਦੇ ਘਰ ਦੇ ਬਾਹਰ ਪੈਟਰੋਲ ਨਾਲ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਜਾਂਚ ਵਿੱਚ ਜੁਟੀ ਹੋਈ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
