ਹਰਿਆਣਾ ਦੇ ਕੈਥਲ ਜ਼ਿਲ੍ਹੇ ‘ਚ ਇੱਕ ਗ੍ਰਾਂਮ ਪੰਚਾਇਤ ਹੈ ਕਕਰਾਲਾ-ਕੁਵਿਆ। ਦੋ ਪਿੰਡਾਂ ਨਾਲ ਮਿਲ ਕੇ ਬਣੀ ਇਸ ਪੰਚਾਇਤ ‘ਚ ਕਰੀਬ 1200 ਲੋਕ ਰਹਿੰਦੇ ਹਨ। ਕਹਿਣ ਨੂੰ ਇਹ ਦੋਹੇ ਪਿੰਡ ਹਨ ਪਰ ਸ਼ਹਿਰਾਂ ਨਾਲ ਘੱਟ ਨਹੀਂ। ਇੱਥੇ ਗਲੀ –ਗਲੀ ‘ਚ ਸੀਸੀਟੀਵੀ ਲੱਗੇ ਹੋਏ ਹਨ, ਸੋਲਰ ਲਾਈਟਸ ਹਨ, ਵਾਟਰ ਕੂਲਟ ਹਨ, ਲਾਈਬ੍ਰੇਰੀ ਹੈ। ਇੰਨਾਂ ਹੀ ਨਹੀਂ ਇਸ ਗ੍ਰਾਮ ਪੰਚਾਇਤ ਦੇ ਬੱਚੇ ਹਿੰਦੀ, ਅੰਗਰੇਜ਼ੀ ਦੇ ਨਾਲ ਨਾਲ ਸੰਸਕ੍ਰਿਤ ਵੀ ਬੋਲਦੇ ਹਨ। ਇਹ ਸਾਰਾ ਕੁਝ ਹੋ ਸਕਿਆ ਹੈ, ਇੱਥੋਂ ਦੀ ਸਰਪੰਚ ਪ੍ਰਵੀਨ ਕੌਰ ਵੀ ਬਦੌਲਤ।
ਪ੍ਰਵੀਨ ਕੌਰ ਸ਼ਹਿਰ ‘ਚ ਪਲੀ ਵੱਡੀ ਹੋਈ ਹੈ, ਕੁਕਰਸ਼ੇਤਰ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਵੀ ਕੀਤੀ, ਪਰ ਕਿਸੇ ਮਲਟੀਨੈਸ਼ਨਲ ਕੰਪਨੀ ‘ਚ ਨੌਕਰੀ ਕਰਨ ਦੀ ਥਾਂ ਪਿੰਡ ਦੇ ਲਈ ਕੰਮ ਕਰਨ ਦਾ ਫੈਸਲਾ ਕੀਤਾ। 2016 ‘ਚ ਜਦ ਉਹ ਸਰਪੰਚ ਬਣੀ ਸੀ ਤਾਂ ਉਸ ਦੀ ਉਮਰ ਮਹਿਜ਼ 21 ਸਾਲ ਦੀ ਸੀ। ਉਹ ਹਰਿਆਣਾ ਦੀ ਸਭ ਤੋਂ ਘੱਟ ਉਮਰ ਵਾਲੀ ਸਰਪੰਚ ਹੈ। 2017 ‘ਚ ਵੀਮੇਨ ਡੇਅ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੇ ਹਨ।
ਪ੍ਰਵੀਨ ਕਹਿੰਦੀ ਹੈ ਕੇ ਉਹ ਸ਼ਹਿਰ ‘ਚ ਰਹੀ ਹੈ ਪਰ ਉਸਨੂੰ ਪਿੰਡ ਨਾਲ ਪਿਆਰ ਹੈ, ਜਦੋਂ ਉਹ ਇੱਥੇ ਆਉਂਦੀ ਹੈ ਤਾਂ ਉਸਨੂੰ ਸ਼ਾਂਤੀ ਮਿਲਦੀ ਹੈ ਅਤੇ ਉਹ ਅਕਸਰ ਹੀ ਪਿੰਡ ਦੇ ਲੋਕਾਂ ਲਈ ਕੁਝ ਕਰਨਾ ਚਾਹੁੰਦੀ ਸੀ ਜਿਸ ਤੋਂ ਬਾਅਦ ਉਸ ਨੇ ਅਜਿਹਾ ਕਰਨ ਦਾ ਫੈਸਲਾ ਕੀਤਾ। ਪ੍ਰਵੀਨ ਨੇ ਵੇਖਿਆ ਕੇ ਪਿੰਡ ਦੀਆਂ ਗਲੀਆਂ ਦੀ ਹਾਲਤ ਬਹੁਤ ਖਸਤਾ ਸੀ, ਪਿੰਡ ਦੀਆਂ ਔਰਤਾਂ ਦੀ ਰਾਖੀ ਲਈ ਕੋਈ ਖਾਸ ਪ੍ਰਬੰਧ ਨਹੀਂ ਸੀ ਅਤੇ ਨਾ ਹੀ ਬੱਚਿਆਂ ਦੇ ਲਈ ਪੜਾਈ ਦੇ ਵਧੀਆਂ ਸਾਧਨ ਸਨ।
ਜਿਸ ਤੋਂ ਬਾਅਦ ਉਸ ਦੇ ਜਿਵੇਂ ਉਪਰਾਲੇ ਕੀਤਾ ਤਾਂ ਲੋਕਾਂ ਦੇ ਸਾਥ ਨਾਲ ਉਸ ਨੇ ਪਿੰਡ ‘ਚ ਨਾਲੀਆਂ ਗਲੀਆਂ ਪੱਕੀਆਂ ਕਰਵਾਈਆਂ, ਇਸ ਦੇ ਨਾਲ ਹੀ ਉਸਨੇ ਪਿੰਡ ‘ਚ ਸੀਸੀਟੀਵੀ ਕੈਮਰੇ ਲਗਵਾਏ, ਜਿਸ ਨਾਲ ਜੇਕਰ ਕੋਈ ਪਿੰਡ ‘ਚ ਗਲਤ ਕੰਮ ਹੁੰਦਾ ਹੈ ਤਾਂ ਉਸ ਦਾ ਪਤਾ ਲਗਾਇਆ ਜਾ ਸਕੇ। ਹੁਣ ਉਹ ਇੱਥੇ ਰਹਿੰਦੀ ਹੈ ਪਿੰਡ ਦੀਆਂ ਔਰਤਾਂ ਨੂੰ ਸਿਖਾਂਉਂਦੀ ਹੈ ਅਤੇ ਬੱਚੇ ਵੀ ਉਸਨੂੰ ਪਿਆਰ ਕਰਦੇ ਹਨ।