Htv Punjabi
Punjab Video

ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਤੜਫ਼ ਕੇ ਹੋਈ ਮੌ/ ਤ

ਲੁਧਿਆਣਾ ਦੇ ਪਿੰਡ ਗੁਰਮ ਚ ਇਕੋ ਪਰਿਵਾਰ ਦੇ 4 ਜੀਆਂ ਦੀ ਬਰੈਂਪਟਨ ਚ ਮੌਤ
ਘਰ ਨੂੰ ਅੱਗ ਲੱਗਣ ਕਰਕੇ ਵਾਪਰਿਆ ਹਾਦਸਾ
ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ। ਸਾਰਾ ਪਰਿਵਾਰ ਸੀ ਬਾਹਰ
ਲੁਧਿਆਣਾ ਦੇ ਪਿੰਡ ਗੁਰਮ ਦੇ ਵਿੱਚ ਉਸ ਵੇਲੇ ਮਾਤਮ ਛਾ ਗਿਆ ਜਦੋਂ ਪਿੰਡ ਦੇ ਹੀ ਰਹਿਣ ਵਾਲੇ ਪਰਿਵਾਰ ਜੋ ਕਿ ਕੁਝ ਸਾਲ ਪਹਿਲਾਂ ਕੈਨੇਡਾ ਗਿਆ ਸੀ ਇੱਕ ਹਾਦਸੇ ਦੇ ਵਿੱਚ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪਰਿਵਾਰ ਕਨੇਡਾ ਦੇ ਬਰੈਮਪਟਨ ਵਿੱਚ ਰਹਿ ਰਿਹਾ ਸੀ ਜਿਸ ਵੇਲੇ ਘਰ ਨੂੰ ਅੱਗ ਲੱਗ ਗਈ ਅਤੇ ਪਰਿਵਾਰ ਇਸ ਦੀ ਲਪੇਟ ਦੇ ਵਿੱਚ ਆ ਗਿਆ। ਜਿਵੇਂ ਅਸੀਂ ਪਿੰਡ ਦੇ ਵਿੱਚ ਖਬਰ ਫੈਲੀ ਤਾਂ ਪਿੰਡ ਦੇ ਵਿੱਚ ਮਾਤਮ ਛਾ ਗਿਆ ਜਿਸ ਤੋਂ ਬਾਅਦ ਮ੍ਰਿਤਿਕ ਪਰਿਵਾਰ ਦਾ ਮੁੱਖ ਮੈਂਬਰ ਜੋ ਕਿ ਪਿੰਡ ਦੇ ਵਿੱਚ ਹੀ ਰਹਿੰਦਾ ਸੀ ਉਹ ਕਨੇਡਾ ਲਈ ਰਵਾਨਾ ਹੋ ਗਿਆ।

ਪਿੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਬੜਾ ਹੀ ਮੰਦਭਾਗਾ ਹਾਦਸਾ ਹੈ ਉਹਨਾਂ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਿੱਚ ਅਰਸ਼ਵੀਰ ਕੌਰ ਅਤੇ ਇੱਕ ਅਣਜਮਿਆ ਬੱਚਾ ਵੀ ਸ਼ਾਮਿਲ ਸੀ। ਜਿਸ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਤਾਂ ਬਚਾ ਲਈ ਪਰ ਉਸ ਦਾ ਬੱਚਾ ਇਸ ਦੁਨੀਆਂ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਚਲਾ ਗਿਆ।

ਹਾਲਾਂਕਿ ਇਸ ਹਾਦਸੇ ਦੇ ਵਿੱਚ ਪਰਿਵਾਰ ਦਾ ਮੈਂਬਰ ਜੁਗਰਾਜ ਜਰੂਰ ਬਚ ਗਿਆ ਪਰ ਉਸ ਦੀ ਸੱਸ ਉਸ ਦੀ ਅਣਵਿਆਈ ਭਾਬੀ ਇੱਕ ਭਤੀਜੀ ਅਤੇ ਉਸਦੀ ਪਤਨੀ ਦੇ ਚਚੇਰੇ ਭਰਾ ਦੀ ਘਰ ਦੇ ਅੰਦਰ ਵੀ ਮੌਤ ਹੋ ਗਈ। ਹਾਲਾਂਕਿ ਉਸ ਦੀ ਪਤਨੀ ਨੇ ਜਰੂਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਲਈ ਪਰ ਉਸ ਦਾ ਗਰਭਪਾਤ ਹੋ ਗਿਆ। ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਕਾਫੀ ਸਦਮੇ ਦੇ ਵਿੱਚ ਹਨ ਇਹ ਹਾਦਸਾ ਕਿਵੇਂ ਹੋਇਆ ਇਸ ਸਬੰਧੀ ਕੁਝ ਵੀ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਹੈ। ਪਰ ਪਿੰਡ ਦੇ ਵਿੱਚ ਜਰੂਰ ਸੋਗ ਦੀ ਲਹਿਰ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਡੇਰੇ ਦੇ ਸਾਧ ਨਾਲ ਵਾਪਰਿਆ ਖੌਫ਼ਨਾਕ ਸ਼ੈਤਾਨੀ ਕੌਤਕ; ਦੇਖੋ ਵੀਡੀਓ

htvteam

ਆਹ ਤਸਕਰ ਬੰਦੇ ਦੇ ਜੁਗਾੜ ਨੇ ਪੁਸ਼ਪਾ ਫ਼ਿਲਮ ਕੀਤੀ ਫੇਲ੍ਹ ?

htvteam

ਇਹਨਾਂ ਗੱਦਿਆਂ ਕਰਕੇ ਪਿਆ ਸੀ ਰੌਲਾ, ਜੌੜਾਮਾਜਰਾ ਆਇਆ ਸੀ ਸੁਰਖ਼ੀਆਂ ‘ਚ

htvteam

Leave a Comment