Htv Punjabi
Punjab

ਈਸਾਈ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿੱਚ ਸਾੜਿਆ ਮੋਦੀ ਸਰਕਾਰ ਦਾ ਪੁਤਲਾ

ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਤੋਂ ਈਸਾਈ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿਚ ਸਮਰਥਨ ਦਿੰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਪਿੰਡ ਘਰਿਆਲਾ ਚੌਂਕ ਵਿੱਚ ਸਾੜਿਆ। ਇਸ ਉਪਰੰਤ ਧਰਨੇ ਦੀ ਅਗਵਾਈ ਕਰ ਰਹੇ ਮਸੀਹੀ ਭਾਈਚਾਰੇ ਦੇ ਆਗੂ ਜਸਬੀਰ ਸਿੰਘ ਭੱਟੀ ਯੂਨਿਸ ਸੰਧੂ ਤੇ ਗਗਨ ਜੌਰਜ ਰੌਸ਼ਨ ਮਸੀਹ ਨੇ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਕੇਂਦਰ ਸਰਕਾਰ ਆਪ ਦੇ ਅੜੀਅਲ ਰਵੱਈਏ ਕਾਰਨ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਨੂੰ ਤਿਆਰ ਨਹੀਂ ਹੈ।

ਜਿਸ ਨੂੰ ਲੈ ਕੇ ਭਾਰਤ ਬੰਦ ਦਾ ਕਿਸਾਨਾਂ ਵੱਲੋਂ ਸੱਦਾ ਦਿੱਤਾ ਗਿਆ ਹੈ ਜਿਸ ਨੂੰ ਸਮਰਥਨ ਕਰਦੇ ਹੋਏ ਈਸਾਈ ਭਾਈ ਭਾਈਚਾਰਾ ਮੇਨ ਚੌਕ ਘਰਿਆਲਾ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਹੈ ਉਨ੍ਹਾਂ ਕਿਹਾ ਕਿ ਜਦ ਤੱਕ ਮੋਦੀ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਮੋਦੀ ਸਰਕਾਰ ਦੇ ਇਸੇ ਤਰ੍ਹਾਂ ਹੀ ਪੁਤਲੇ ਸਾੜੇ ਜਾਣਗੇ ਇਸ ਮੌਕੇ ਜਾਜ ਸਿੰਘ ਬਾਊ ਮਾਨਵੇਲ ਦਿਲਾਵਰ ਮਸੀਹ ਆਦਿ ਵੱਡੀ ਗਿਣਤੀ ਵਿੱਚ ਈਸਾਈ ਭਾਈਚਾਰੇ ਦੇ ਲੋਕ ਹਾਜ਼ਰ ਸਨ

Related posts

ਵੀਡੀਓ; ਥਾਣੇ ਅੰਦਰ ਮੰਜੇ ‘ਤੇ ਲੰਮੇ ਪਏ ਛੋਟੇ ਥਾਣੇਦਾਰ ਨੇ ਕੀਤਾ ਗਲਤ ਕੰਮ

htvteam

ਹਸਪਤਾਲ ਦੇ ਆਹ ਸੀਨ ਦੇਖ ਤੁਸੀ ਦੰਗ ਰਹਿ ਜਾਵੋਗੇ

htvteam

ਪੰਜਾਬ ਦੇ ਮੁਖ ਸਕੱਤਰ ਖਿਲਾਫ ਮੰਤਰੀਆਂ ਤੇ ਵੱਡੇ ਆਗੂਆਂ ਨੇ ਖੋਲ੍ਹਿਆ ਮੋਰਚਾ, ਗੱਲ ਹਟਾਉਣ ‘ਤੇ ਅੜੀ ? ਬਾਜਵੇ ਤੇ ਜਾਖੜ ਦੇ ਬਿਆਨ ਨੇ ਤਾਂ ਗੱਲ ਸਿਰੇ ਈ ਲਾ ਤੀ !

Htv Punjabi