Htv Punjabi
Punjab Video

ਐਮਬੂਲੈਂਸ ਮੁਲਾਜ਼ਮ ਨਾਲ ਹੋਈ ਦਰਿੰਦਗੀ ਦੀ ਹੱਦ ਪਾਰ; ਸੀਨ ਦੇਖ ਕੰਬਿਆ ਸਾਰਾ ਹਸਪਤਾਲ

ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਹਲਕੇ ਦੇ ਅਧੀਨ ਆਉਂਦੇ ਪਿੰਡ ਕੈਰੋਂ ਦਾ | 31 ਸਾਲ ਦਾ ਗੁਰਲਾਲ ਸਿੰਘ ਗੱਗੂ ਆਪਣੇ ਛੋਟੇ ਭਰਾ ਹਰਪਾਲ ਸਿੰਘ ਨਾਲ ਆਪਣੀ ਭੂਆ ਦੇ ਕੋਲ ਪੱਟੀ ਦੇ ਵਾਰਡ ਨੰਬਰ 12 ਵਿਖੇ ਰਹਿੰਦਾ ਸੀ | ਇਹਨਾਂ ਦੇ ਮਾਂ ਬਾਪ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ |
ਗੁਰਲਾਲ ਸਿੰਘ ਗੱਗੂ ਪਿੰਡ ਕੈਰੋਂ ਵਿਖੇ 108 ਐਂਬੂਲੈਂਸ ’ਚ ਫਾਰਮਾਸਿਸਟ ਦੇ ਤੌਰ ਤੇ ਕੰਮ ਕਰਦਾ ਸੀ ਅਤੇ ਸਰਕਾਰੀ ਹਸਪਤਾਲ ਦੇ ਸਾਹਮਣੇ ਗੁਰੂ ਰਾਮ ਦਾਸ ਮੈਡੀਕਲ ਸਟੋਰ ਚਲਾਉਂਦਾ ਸੀ |
ਬੀਤੀ ਸ਼ਾਮ ਤਕਰੀਬਨ 5:30 ਵਜੇ ਗੁਰਲਾਲ ਆਪਣੇ ਮੈਡੀਕਲ ਸਟੋਰ ਦੇ ਬਾਹਰ ਖੜ੍ਹਾ ਫੋਨ ’ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਕੁਝ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਉਸਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਗੁਰਲਾਲ ਸਿੰਘ ਦੀ ਮੌਤ ਹੋ ਗਈ।

Related posts

ਆਹ ਸ਼ਹਿਰ ਚ ਖੇਡੀ ਖੂ/ ਨ ਦੀ ਹੋਲੀ !

htvteam

ਰੂਹ ਨੂੰ ਹਿੱਲਾ ਰੱਖ ਦੇਵੇਗੀ ਪਿਆਰ ਦੀ ਕਹਾਣੀ ਸੁਣੋ, ਸਿੰਗਰ ਦੀ ਜ਼ੁਬਾਨੀ

htvteam

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਬਜੀ ਗੇਮ ਖੇਡਣ ਵਾਲਿਆਂ ਨੂੰ ਇਹ ਚਿਤਾਵਨੀ, ਦੇਖੋ ਕੀ ਐ ਪੂਰਾ ਮਾਮਲਾ

Htv Punjabi