Htv Punjabi
Punjab

ਕਹਿਰ ਬਣ ਕੇ ਆਇਆ ਮੀਂਹ, ਇਮਾਰਤ ਢਹਿਣ ਨਾਲ ਪਿਓ-ਧੀ ਦੀ ਮੌਤ, ਕਈ ਦੇ ਦੱਬੇ ਹੋਣ ਦਾ ਸ਼ੱਕ

ਬੀਤੀ ਰਾਤ ਤੇਜ਼ ਬਾਰਿਸ਼ ਅੰਮ੍ਰਿਤਸਰ ‘ਚ ਕਹਿਰ ਬਣ ਕੇ ਆਈ। ਜਿੱਥੇ ਸ਼ਹਿਰ ਦੀਆਂ ਦੋ ਇਮਾਰਤਾਂ ਢਹਿ ਢੇਰੀ ਹੋ ਗਈਆਂ , ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਇਸ ਮੌਕੇ ਤਿੰਨ ਲੋਕਾਂ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਮੌਕੇ ‘ਤੇ ਪੁਲਿਸ ਅਧਿਕਾਰੀ ਅਤੇ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ।


ਕਾਬਿਲੇਗੌਰ ਹੈ ਕੇ ਲੋਹਗੜ੍ਹ ਚੱਕ ਨੇੜੇ ਇਕ ਇਮਾਰਤ ਡਿੱਗੀ, ਇਮਾਰਤ ਹੇਠ ਇਕ ਬਜ਼ੁਰਗ ਮਹਿਲਾ ਦਬ ਗਈ ਸੀ ਜਿਸ ਨੂੰ ਬਚਾਅ ਦਸਤੇ ਨੇ ਸਖਤ ਮਿਹਨਤ ਦੇ ਬਾਅਦ ਬਾਹਰ ਕੁੱਢਿਆ। ਦੂਸਰੀ ਇਮਾਰਤ ਸੁਲਤਾਵਿੰਡ ਰੋਡ ‘ਤੇ ਗਲੀ ਨੰਬਰ ਦੋ ਅਤੇ ਤਿੰਨ ਇਹ ਹਾਦਸਾ ਵਾਪਰਿਆ, ਜਿਥੇ ਇਮਾਰਤ ਡਿੱਗ ਪਈ, ਇਸ ਇਮਾਰਤ ‘ਚ ਕਿਰਾਏਦਾਰ ਰਹਿ ਰਹੇ ਸਨ, ਜਿਹਨਾਂ ‘ਚ ਤਿੰਨਾਂ ਵਲੋਂ ਭੱਜ ਕੇ ਆਪਣੀ ਜਾਨ ਨੂੰ ਬਚਾ ਲਿਆ ਗਿਆ ਤਾਂ ਤਿੰਨ ਮਲਬੇ ਹੇਠਾਂ ਆ ਗਏ ਸਨ।


ਦੱਸ ਦਈਏ ਕੇ ਇਸ ਹਾਦਸੇ ‘ਚ ੩੫ ਸਾਲ ਵਿਅਕਤੀ ਦੀ ਮੌਤ ਹੋ ਗਈ ਜਿਸ ਦਾ ਨਾਮ ਰਮਨ ਕੁਮਾਰ ਓਰਫ ਸੰਨੀ ਦੱਸਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਇਸ ਹਾਦਸੇ ‘ਚ ਅੱਠ ਸਾਲਾਂ ਬੱਚੀ ਦੀ ਵੀ ਮੌਤ ਹੋ ਗਈ ਅਤੇ ਬਾਕੀ ਦੋ ਲੜਕੀਆਂ ਤੇ ਰਮਨ ਦੀ ਪਤਨੀ ਹਸਪਤਾਲ ‘ਚ ਜ਼ੇਰੇ ਇਲਾਜ ਹੈ ।

Related posts

ਪਿੰਡਾਂ ਚੋਂ ਨਿਕਲੇ ਕਿਸਾਨਾਂ ਦੇ ਹਜ਼ਾਰਾਂ ਟਰੈਕਟਰਾਂ ਨੇ ਮੂੰਹ ਕੀਤੇ ਦਿੱਲੀ ਵੱਲ ਸਿੱਧੇ

htvteam

ਅੱਧੀ ਰਾਤ ਨੂੰ ਨੌਜਵਾਨ ਨੇ ਕਾਰ ਦਾ ਬਣਾਤਾ ਜਹਾਜ਼

htvteam

ਸੋਂਹ ਚੁੱਕਣ ‘ਤੋਂ ਪਹਿਲਾਂ Amritpal Singh ਨੂੰ ਵੱਡਾ ਝਟਕਾ

htvteam