ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਪਰ ਤਾਜ਼ਾ ਮਾਮਲਾ ਦੇਰ ਰਾਤ ਸੰਗਰੂਰ ਗਰਗ ਪੈਟਰੋਲ ਪੰਪ ਦਾ ਸਾਹਮਣੇ ਆਇਆ ਜਿੱਥੇ ਇੱਕ ਕਾਰ ਪੈਟਰੋਲ ਪੰਪ ਦੇ ਉੱਤੇ ਰੋਕਦੀ ਹੈ ਅਤੇ 2100 ਦਾ ਤੇਲ ਪਵਾ ਕੇ ਫਰਾਰ ਹੋ ਜਾਂਦੀ ਹੈ ਉਥੇ ਲੱਗੇ ਸੀਸੀ ਟੀਵੀ ਕੈਮਰਿਆਂ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਜਦੋਂ ਪੈਟਰੋਲ ਪੰਪ ਉੱਤੇ ਕੰਮ ਕਰਦੇ ਵਿਅਕਤੀ ਨੇ ਕਾਰ ਦੇ ਵਿੱਚ ਤੇਲ ਪਾਇਆ ਤਾਂ ਜਿਉਂ ਹੀ ਨਿਊਜਲ ਰੱਖਣ ਗਿਆ ਤਾਂ ਕਾਰ ਫਰਾਰ ਹੋ ਗਈ ਉਸਦੇ ਪਿੱਛੇ ਵਿਅਕਤੀ ਵੀ ਭੱਜਿਆ ਅਤੇ ਉਸਦੇ ਦੱਸਣ ਅਨੁਸਾਰ ਉਸਨੇ ਇਕ ਢੱਕਣ ਵੀ ਮਾਰਿਆ ਜਿਸ ਦੇ ਕਾਰਨ ਉਸਦਾ ਪਿਛਲਾ ਲਾਈਟ ਦਾ ਸ਼ੀਸ਼ਾ ਟੁੱਟ ਗਿਆ ਜਦੋਂ ਪੈਟਰੋਲ ਪੰਪ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਹੁਣ ਤਾਂ ਪੰਜਾਬ ਦਾ ਰੱਬ ਹੀ ਰਾਖਾ ਕਿਉਂਕਿ ਦੋ ਸਾਲਾਂ ਦੇ ਵਿੱਚ ਇਹ ਪੰਜਵੀਂ ਵਾਰਦਾਤ ਹੈ ਸਾਡੇ ਪੈਟਰੋਲ ਪੰਪ ਉੱਤੇ ਪਰ ਹਾਲੇ ਤੱਕ ਕਿਸੇ ਵੀ ਵਾਰਦਾਤ ਦੇ ਆਰੋਪੀ ਨੂੰ ਗਿਰਫਤਾਰ ਤੱਕ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇੱਕ ਵਾਰ ਮੇਰੇ ਲੜਕੇ ਕੋਲੋਂ ਇਕ ਲੱਖ 43 ਹਜਾਰ ਰੁਪਏ ਦੀ ਲੁੱਟ ਕੀਤੀ ਗਈ ਪਰ ਪੁਲਿਸ ਨੇ ਨਾ ਕੋਈ ਆਰੋਪੀ ਫੜਿਆ ਨਾ ਹੀ ਸਾਡੇ ਪੈਸੇ ਵਾਪਸ ਕਰਾਏ ਉਹਨਾਂ ਨੇ ਮੰਗ ਕੀਤੀ ਕਿ ਸਾਨੂੰ ਇਨਸਾਫ ਦਿੱਤਾ ਜਾਏ,,,,,,
ਦੇਖਿਆ ਜਾ ਰਿਹਾ ਤਾਂ ਲੁਟੇਰਿਆਂ ਦੇ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਾਸਤੇ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..