Htv Punjabi
Punjab

7 ਸਾਲ ਦੀ ਬੱਚੀ ਨੂੰ ਦਿਖਾਉਂਦਾ ਸੀ ਅਸ਼ਲੀਲ ਫਿਲਮ, ਦੇਖੋ ਪੁਲਿਸ ਨੇ ਫੇਰ ਕੀ ਹਾਲ ਕੀਤਾ

ਅਬੋਹਰ : ਪੁਲਿਸ ਨੇ ਇੱਕ ਅਜਿਹੇ ਬੰਦੇ ਵਿਰੁੱਧ ਅਸ਼ਲੀਲ ਛੇੜਛਾੜ ਅਤੇ ਪੋਕਸੋ ਐਕਟ ਤਹਿਤ ਪਰਚਾ ਦਰਜ ਕੀਤਾ ਹੈ l ਜਿਸ ਨੇ ਇੱਕ 7 ਸਾਲ ਦੀ ਛੋਟੀ ਬੱਚੀ ਨੂੰ ਅਸ਼ਲੀਲ ਫਿਲਮ ਵਿਖਾ ਕੇ ਅੱਗੇ ਹੋਰ ਗਲਤ ਕੰਮ ਕਰਨ ਦਾ ਪਲੈਨ ਬਣਾਇਆ ਹੋਇਆ ਸੀ l ਇਹ ਭੇਦ ਉਸ ਵੇਲੇ ਖੁਲਿਆ ਜਦੋਂ ਬੱਚੀ ਨੇ ਘਰ ਆ ਕੇ ਰੌਲਾ ਪਾ ਦਿੱਤਾ l
ਏਸ ਸੰਬੰਧ ਵਿੱਚ ਬੱਚੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਅਬੋਹਰ ਦੇ ਸੁਭਾਸ਼ ਨਗਰ ਦਾ ਰਹਿਣ ਵਾਲਾ ਕੇਸ਼ਵ ਨਾਂ ਦਾ ਬੰਦਾ ਉਸ ਦੀ ਬੱਚੀ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ ਤੇ ਉੱਥੇ ਜਾ ਕੇ ਉਸ ਨੇ ਆਪਣੇ ਮੋਬਾਈਲ ਤੇ ਬੱਚੀ ਨੂੰ ਅਸ਼ਲੀਲ ਫਿਲਮ ਦਿਖਾਉਣੀ ਸ਼ੁਰੂ ਕਰ ਦਿੱਤੀ l ਘਟਨਾ ਦੌਰਾਨ ਬੱਚੀ ਉੱਥੋਂ ਭੱਜ ਆਈ ਤੇ ਉਸ ਨੇ ਘਰ ਆ ਕੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸ ਦਿੱਤੀ l ਜਿਸ ਤੋਂ ਬਾਅਦ ਪੁਲਿਸ ਨੇ ਹੁਣ ਕੇਸ਼ਵ ਵਿਰੁੱਧ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ.ਜਾਂਚ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੇ ਕੇਸ਼ਵ ਦੇ ਘਰ ਤੇ ਛਾਪਾਮਾਾਰੀ ਕੀਤੀ ਸੀ ਪਰ ਉਹ ਉੱਥੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਿਆ l ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕੇਸ਼ਵ ਨੂੰ ਜਲਦ ਗ੍ਰਿਫਤਾਰ ਕਰ ਲਿਅ ਜਾਵੇਗਾ l

Related posts

4 ਦਿਨ ਮਾਰੋ ਮੂੰਹ ‘ਤੇ ਆਹ ਦੇਸੀ ਫੁਹਾਰਾ, ਗੋਰਿਆਂ ਨੂੰ ਦੇਵੋਗੇ ਮਾਤ

htvteam

ਭਲਾ ! ਸਾਇਕਲ ਚਲਾਉਂਦੇ ਬੰਦੇ ਨੂੰ ਐਵੇਂ ਵੀ ਆ ਸਕਦੀ ਹੈ ਮੌਤ

htvteam

ਘਰੋਂ ਲਿਜਾ ਗਲਤ ਕੰਮ ਕਰ ਬੇਹੋਸ਼ ਕਰ ਛੱਡ ਗਏ ਮੁੰਡਾ

htvteam

Leave a Comment