Htv Punjabi
Punjab

ਰੇਲਵੇ ਟਿਕਟਾ ਦੇ ਵੱਡੇ ਫਰਜ਼ੀਵਾੜੇ ਦਾ ਹੋਇਆ ਅਹਿਮ ਖੁਲਾਸਾ

ਰੇਲਵੇ ਵਿਭਾਗ ਦੀ ਕਰਾਈਮ ਜਾਂਚ ਬ੍ਰਾਂਚ ਨੇ ਰੇਲਵੇ ਦੀ ਵੈਬਸਾਈਟ ਹੈਕ ਕਰਕੇ ਫਰਜ਼ੀ ਤਰੀਕੇ ਨਾਲ ਈ ਟਿਕਟਾਂ ਕੱਢਣ ਵਾਲੇ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸ ਦੀ ਪਛਾਣ ਓਮ ਪ੍ਰਕਾਸ਼ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਜੋ ਮੋਤੀਆ ਖਾਨ ’ਚ ਕਾਫੀ ਸਮੇਂ ਤੋਂ ਕੋਰੀਅਰ ਦੀ ਆੜ ’ਚ ਰੇਲਵੇ ਦੀਆਂ ਟਿਕਟਾਂ ਦਾ ਫਰਜ਼ੀਵਾੜਾ ਕਰਦਾ ਸੀ। ਸਬ ਇੰਸਪੈਕਟਰ ਪਵਨ ਕੁਮਾਰ ਨੇ ਦਸਿਆ ਕਿ ਉਕਤ ਵਿਅਕਤੀ ਕੋਲੋਂ 5818 ਰੁਪਏ ਦੀ ਨਕਦੀ,ਚਾਰ ਟਿਕਟਾਂ,ਕੰਪਿਊਟਰ,ਏਟੀਐੱਮ ਕਾਰਡ, ਬੈਂਕ ਦੀ ਪਾਸ ਬੁੱਕ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਆਈਬੀ ਅੰਬਾਲਾ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਰੇਲਵੇ ਦੀਆਂ ਫਰਜ਼ੀ ਈ ਟਿਕਟਾਂ ਕੱਢ ਕੇ ਵਿਭਾਗ ਨੂੰ ਚੂਨਾ ਲਗਾ ਰਿਹਾ ਹੈ। ਜਿਸ ’ਤੇ ਕਾਰਵਾਈ ਕਰਦਿਆਂ ਟੀਮ ਨੇ ਹਰੀ ਓਮ ਕੋਰੀਅਰ ਸਰਵਿਸ ’ਤੇ ਛਾਪਾਮਾਰੀ ਫਰਜ਼ੀ ਟਿਕਟਾਂ ਬਰਾਮਦ ਕਰਕੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਫਰਜ਼ੀ ਆਈਡੀ ਬਣਾ ਕੇ ਲੰਬੇ ਰੂਟ ਦੀਆਂ ਫਰਜ਼ੀ ਟਿਕਟਾਂ ਬੁੱਕ ਕਰ ਲੈਂਦਾ ਸੀ ਬਾਅਦ ’ਚ ਆਪੋ ਆਪਣੇ ਸੂਬਿਆਂ ਨੂੰ ਜਾਣ ਵਾਲੇ ਮਜ਼ਦੂਰਾਂ ਤੋਂ ਵਧੇਰੇ ਪੈਸੇ ਵਸੂਲ ਕੇ ਟਿਕਟਾਂ ਵੇਚ ਦਿੰਦਾ ਸੀ। ਪੁਲਿਸ ਨੇ ਹੋਰ ਪੁਛਗਿੱਨ ਲਈ ਉਕਤ ਵਿਅਕਤੀ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

Related posts

ਨਿੱਕੇ ਨਿੱਕੇ ਜਵਾਕਾਂ ਨੇ ਸਰਕਾਰ ਨੂੰ ਕੀਤਾ ਸ਼ਰਮਸਾਰ; ਖ਼ਾਲੀ ਭਾਂਡੇ ਖੜ੍ਹਕਾ ਲਗਾਈ ਰੋਟੀ ਦੀ ਗੁਹਾਰ

htvteam

ਲਾਲ ਰੰਗ ਦੀਆਂ ਸਾੜੀਆਂ ਪਾਕੇ ਦੋ ਔਰਤਾਂ ਗਲਤ ਕੰਮ ਕਰਦੀਆਂ ਫੜੀਆਂ

htvteam

ਦੇਖੋ ਮੁੰਡਿਆਂ ਨੇ ਕਿਵੇਂ ਬਣਾਇਆ ਫਿਲਮੀ ਸੀਨ… ਦੇਖਣ ਵਾਲੇ ਹੈਰਾਨ

htvteam