ਖੇਤੀ ਬਿੱਲਾਂ ਦੇ ਮਾਮਲੇ ‘ਤੇ ਕਿਸਾਨਾਂ ਅਤੇ ਦੂਸਰੇ ਪੱਖ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ ਹੁਣ ਫਰੰਟਫੁੱਟ ‘ਤੇ ਖੇਡਦੀ ਨਜ਼ਰ ਆ ਰਹੀ ਹੈ, ਬੀਜੇਪੀ ਸ਼ੁੱਕਰਵਾਰ ਤੋਂ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ‘ਚ 700 ਪ੍ਰੈੱਸ ਕਾਂਨਫ੍ਰੰਸ ਅਤੇ ਚੌਪਾਲ ਦਾ ਪ੍ਰਬੰਧ ਕਰੇਗੀ।
ਇਸਦੇ ਜ਼ਰੀਏ ਕਿਸਾਨਾਂ ਨੂੰ ਬਿੱਲਾਂ ਦੇ ਬਾਰੇ ‘ਚ ਸਮਝਾਇਆ ਜਾਵੇਗਾ ਅਤੇ ਇਹਨਾ ਦੇ ਫਾਇਦੇ ਵੀ ਗਿਣਵਾਏ ਜਾਣਗੇ, ਬੀਜੇਪੀ ਇਸ ਦੌਰਾਨ ਦੇਸ਼ ‘ਚ 100 ਤੋਂ ਜਿਆਦਾ ਥਾਵਾਂ ‘ਤੇ ਆਪਣਾ ਪ੍ਰੋਗਰਾਮ ਕਰੇਗੀ, ਜਦ ਕਿ ਹਰ ਜ਼ਿਲ੍ਹੇ ‘ਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
ਦੂਸਰੇ ਪਾਸੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੁਆਰਾ ਲਿਆਂਦੇ ਬਿੱਲਾਂ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ,, ਕਈ ਮੀਟਿੰਗਾਂ ਤੋਂ ਬਾਅਦ ਹੁਣ ਕਿਸਾਨਾਂ ਵਲੋਂ ਯੈੱਸ ਜਾਂ ਨੋ ਕਹਿਣ ਵਾਲੀ ਰਣਨੀਤੀ ਧਾਰ ਲਈ ਗਈ ਹੈ ,, ਕਿਉਕਿ ਕਿਸਾਨਾਂ ਨੇ ਇਲਜ਼ਾਮ ਲਗਾਏ ਨੇ ਕਿ ਕੇਂਦਰ ਸਰਕਾਰ ਇਹਨਾਂ ਬਿੱਲਾਂ ਦੇ ਫਾਇਦੇ ਗਿਣਵਾ ਰਹੀ ਹੈ ਤਾਂ ਉਹ ਇਹਨਾਂ ਬਿਲਾਂ ਨੂੰ ਰੱਦ ਕਰਨ ਦੀ ਗੱਲ ਆਖ ਰਹੇ ਨੇ। ਜਿਸ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਦੇਸ਼ ‘ਚ ਕਈ ਥਾਵਾਂ ‘ਤੇ ਧਰਨੇ ਲਗਾਉਣ ਦਾ ਪ੍ਰੌਗਰਾਮ ਵੀ ਉਲੀਕਿਆ ਗਿਆ ਹੈ।