ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਇਕ ਸੈਲੂਨ ‘ਚ ਕੰਮ ਕਰਦੀ ਸੀ ਤੇ ਪੁਲਿਸ ਗ੍ਰਿਫਤ ‘ਚ ਖੜਾ ਇਹ ਐ ਗੁਰਦਾਸਪੁਰ ਦੇ ਇਕ ਪਿੰਡ ‘ਚ ਬਣੀ ਚਰਚ ਦਾ ਪਾਸਟਰ ਮੁੱਖਾ ਮਸੀਹ…ਕੋਮਲ ਜਿਸ ਦਾ ਮੰਗਣਾ ਗੁਜਰਾਤ ਕੰਮ ਕਰਕੇ ਇਕ ਮੁੰਡੇ ਨਾਲ ਪਿੱਛਲੇ ਕਈ ਸਾਲਾਂ ਤੋਂ ਹੋਇਆ ਐ ਨੂੰ ਇਸ ਪਾਸਟਰ ਨੇ ਅਜਿਹਾ ਆਪਣੇ ਜਾਲ ‘ਚ ਫਸਾਇਆ ਕੀ ਕੁੜੀ ਇਹ ਵੀ ਭੁੱਲ ਗਈ ਕੀ ਉਹ ਕਿਸੇ ਮੁੰਡੇ ਨਾਲ ਮੰਗੀ ਹੋਈ ਐ ਤੇ ਪਾਸਟਰ ਮੁੱਖਾ ਮਸੀਹ ਵਿਆਹਾ ਵਰਿਆ ਐ। ਅਸਲ ‘ਚ ਕੋਮਲ ਅਕਸਰ ਆਪਣੇ ਇਲਾਕੇ ‘ਚ ਹੋਣ ਵਾਲੇ ਧਾਰਮਿਕ ਸਮਾਗਮਾਂ ‘ਚ ਜਾਂਦੀ ਰਹਿੰਦੀ ਸੀ ਤੇ ਇਸੇ ਦੌਰਾਨ ਇਸ ਦੀ ਮੁਲਾਕਾਤ ਮੁੱਖਾ ਮਸੀਹ ਨਾਲ ਹੋ ਗਈ ਤੇ ਦੋਵਾਂ ਦੀ ਚੰਗੀ ਜਾਣ-ਪਛਾਣ ਵੀ ਹੋ ਗਈ। ਬੱਸ ਫੇਰ ਕੀ ਸੀ ਮੁੱਖਾ ਮਸੀਹ ਨੇ ਕੁਆਰੀ ਕੁੜੀ ਦੇਖ ਇਸ ਨੂੰ ਵਿਆਹ ਲਈ ਵਰਗਲਾ ਲਿਆ ਤੇ ਵੀਡੀਓ ਬਣਾਕੇ ਇਸਦੇ ਮੰਗਤੇਰ ਨੂੰ ਭੇਜ ਦਿੱਤੀ। ਪਰ ਮੁੱਖਾ ਮਸੀਹ ਦਾ ਕਹਿਣਾ ਐ ਕੀ ਉਸਨੇ ਕੁੜੀ ਕੋਮਲ ਦੇ ਕਹਿਣ ਉੱਤੇ ਹੀ ਵੀਡੀਓ ਬਣਾਈ ਸੀ।
previous post
