Htv Punjabi
International Punjab Video

ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦਾ ਤੋੜਿਆ ਲੱਕ

ਕੈਨੇਡਾ ਤੋਂ ਇਕ ਬਹੁਤ ਹੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਸਰਕਾਰ ਵਰਕ ਪਰਮਿਟ ਨੂੰ ਲੈ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ।ਜਾਣਕਾਰ ਅਨੁਸਾਰ ਜਿਹੜੇ ਵਿਦਿਆਰਥੀ ਕੈਨੇਡ ਵਿਚ ਵਰਕ ਪਰਮਿਟ ਉਤੇ ਰਹਿ ਰਹੇ ਹਨ. ਉਨ੍ਹਾਂ ਦਾ ਜਨਵਰੀ 2024 ‘ਚ ਵਰਕ ਪਰਮਿਟ ਨਹੀਂ ਵਧੇਗਾ। ਉਨ੍ਹਾਂ ਦਾ ਵਰਕ ਪਰਮਿਟ 31 ਦਸੰਬਰ 2023 ਨੂੰ ਖਤਮ ਹੋ ਜਾਵੇਗਾ।ਇਸ ਨਾਲ ਕੁਲ 23 ਲੱਖ ਭਾਰਤੀਆਂ ਨੂੰ ਨੁਕਸਾਨ ਹੋਵੇਗਾ। ਇਨ੍ਹਾਂ ਵਿਚੋਂ 5 ਲੱਖ ਵਿਦਿਆਰਥੀ ਪੰਜਾਬੀ ਹਨ, ਜਿਨ੍ਹਾਂ ਨੇ ਵਰਕ ਪਰਮਿਟ ਨੂੰ ਰਿਨਿਊ ਕਰਨ ਲਈ ਆਪਣੀਆਂ ਅਰਜ਼ੀਆਂ ਦਿੱਤੀਆਂ ਹਨ।

ਜਿਨ੍ਹਾਂ ਦਾ ਪਰਮ 1 ਜਨਵਰੀ 2024 ਨੂੰ ਪੂਰਾ ਹੋ ਜਾਵੇਗਾ, ਉਨ੍ਹਾਂ ਨੂੰ ਨਵਾਂ ਵਰਕ ਪਰਮਿਟ ਨਹੀਂ ਮਿਲੇਗਾ। ਹਾਲਾਂਕਿ, ਜਿਨ੍ਹਾਂ ਦੇ ਪੀਜੀ ਵਰਕ ਪਰਮਿਟ ਦੀ ਮਿਆਦ 31 ਦਸੰਬਰ, 2023 ਨੂੰ ਖਤਮ ਹੋ ਰਹੀ ਹੈ, ਉਹ ਐਕਸਟੈਂਸ਼ਨ ਲਈ ਅਰਜ਼ੀ ਦੇ ਸਕਦੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੀਜ਼ਾ ਅਤੇ ਪਰਮਿਟ ਨਿਯਮਾਂ ਨੂੰ ਲਗਾਤਾਰ ਸਖ਼ਤ ਕਰ ਰਹੇ ਹਨ। ਕੈਨੇਡਾ ਵਿੱਚ ਵਰਤਮਾਨ ਵਿੱਚ, 9.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਸਟੱਡੀ ਪਰਮਿਟ ਹਨ ਅਤੇ ਲਗਭਗ 14 ਲੱਖ ਕੋਲ ਵਰਕ ਪਰਮਿਟ ਹਨ।
ਹੁਣ ਵਰਕ ਪਰਮਿਟ ਵਾਲੇ 14 ਲੱਖ ਵਿਦਿਆਰਥੀਆਂ ਤੋਂ ਹੁਣ ਤੱਕ ਸਿਰਫ਼ 3 ਲੱਖ ਬਿਨੈਕਾਰਾਂ ਨੇ ਪੀਆਰ ਲਈ ਅਪਲਾਈ ਕੀਤਾ ਹੈ। 2017 ਤੋਂ ਬਾਅਦ, ਦੋ ਸਾਲਾਂ ਦੇ ਸਟੱਡੀ ਪਰਮਿਟ ਵਾਲੇ ਵਿਦਿਆਰਥੀਆਂ ਨੂੰ 4.5 ਸਾਲਾਂ ਦੇ ਵਰਕ ਪਰਮਿਟ ਦਿੱਤੇ ਜਾਣੇ ਸ਼ੁਰੂ ਹੋ ਗਏ, ਜਿਸ ਵਿੱਚ 18 ਮਹੀਨਿਆਂ ਦੇ ਤਿੰਨ ਐਕਸਟੈਂਸ਼ਨ ਸ਼ਾਮਲ ਹਨ। ਇਸ ਨੀਤੀ ਦੀ ਮਿਆਦ 31 ਦਸੰਬਰ, 2023 ਨੂੰ ਸਮਾਪਤ ਹੋ ਰਹੀ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸੁੰਨੀ ਕੋਠੀ ‘ਚ ਦਾਦੀ ਨਾਲ ਪੋਤਾ ਕਰ ਗਿਆ ਗੰਦਾ ਕਾਂਡ

htvteam

ਅੱਧੀ ਰਾਤ ਨੂੰ ਸ਼ਹਿਰ ਚ ਵੜ੍ਹੀ ਬੰਦੇ ਖਾਣੀ ਸ਼ੈਅ, ਜੇ ਸੀਸੀਟੀਵੀ ਚ ਕੈਦ ਨਾ ਹੁੰਦੀ ਤਾਂ ਕੋਈ ਯਕੀਨ ਨਾ ਕਰਦਾ

htvteam

ਸਵੇਰੇ ਉੱਠਕੇ ਨਿਰਣੇ ਕਾਲਜੇ ਖਾ ਲਓ ਆਹ ਛੋਟੀ ਜਿਹੀ ਚੀਜ਼

htvteam

Leave a Comment