Htv Punjabi
India Punjab siyasat

ਕੰਗਨਾ ਰਣੌਤ ਦਾ ਕਿਸਾਨਾਂ ਵਲੋਂ ਭਾਰੀ ਵਿਰੋਧ

ਪੰਜਾਬ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸਿੱਖਾਂ ਖ਼ਿਲਾਫ਼ ਕੀਤੀ ਟਿੱਪਣੀ ਨੂੰ ਲੈ ਕੇ ਕਿਸਾਨਾਂ ਨੇ ਘੇਰ ਲਿਆ ਹੈ। ਇਸ ਤੋਂ ਪਹਿਲਾਂ ਇਹ ਘਿਰਾਓ ਚੰਡੀਗੜ੍ਹ-ਊਨਾ ਕੌਮੀ ਮਾਰਗ ’ਤੇ ਕੀਰਤਪੁਰ ਸਾਹਿਬ ਵਿਖੇ ਕੀਤਾ ਗਿਆ। ਜਿਸ ਤੋਂ ਬਾਅਦ ਕੰਗਨਾ ਉੱਥੇ ਕਾਰ ਤੋਂ ਉਤਰ ਗਈ ਅਤੇ ਮੁਆਫੀ ਮੰਗੀ।

ਇਸ ਤੋਂ ਬਾਅਦ ਕਿਸਾਨਾਂ ਨੇ ਇਕੱਠੇ ਹੋ ਕੇ ਰੋਪੜ ਦੇ ਟੋਲ ਪਲਾਜ਼ਾ ‘ਤੇ ਧਰਨਾ ਦਿੱਤਾ। ਪੁਲੀਸ ਨੂੰ ਇਸ ਬਾਰੇ ਪਤਾ ਲੱਗਦਿਆਂ ਹੀ ਇਹ ਕਾਫ਼ਲਾ ਟੋਲ ਤੋਂ 200 ਮੀਟਰ ਪਹਿਲਾਂ ਮੋਰਿੰਡਾ ਦੇ ਪਿੰਡਾਂ ਵਿੱਚ ਦਾਖ਼ਲ ਹੋ ਗਿਆ। ਫਿਰ ਇਨ੍ਹਾਂ ਨੂੰ ਪਿੰਡਾਂ ਵਿੱਚੋਂ ਲੰਘ ਕੇ ਹਾਈਵੇਅ ’ਤੇ ਲਿਆਂਦਾ ਗਿਆ। ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਇਸ ਨੂੰ ਮੌਬ ਲਿੰਚਿੰਗ ਕਰਾਰ ਦਿੱਤਾ ਹੈ।ਕੰਗਨਾ ਹਿਮਾਚਲ ਸਥਿਤ ਆਪਣੇ ਘਰ ਤੋਂ ਮੁੰਬਈ ਲਈ ਰਵਾਨਾ ਹੋਈ ਸੀ। ਜਦੋਂ ਕੰਗਨਾ ਦਾ ਕਾਫਲਾ ਚੰਡੀਗੜ੍ਹ-ਊਨਾ ਹਾਈਵੇਅ ‘ਤੇ ਪਹੁੰਚਿਆ ਤਾਂ ਉਥੇ ਕਿਸਾਨ ਪਹਿਲਾਂ ਹੀ ਮੌਜੂਦ ਸਨ। ਉਸ ਨੇ ਪੁਲਸ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਕੰਗਨਾ ਰਣੌਤ ਵੀ ਕਾਰ ‘ਚ ਬੈਠੀ ਹੈ। ਇਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਭੜਕ ਗਿਆ। ਉਨ੍ਹਾਂ ਨੇ ਕੰਗਨਾ ਦੀ ਕਾਰ ਨੂੰ ਘੇਰ ਲਿਆ।

Related posts

ਲਾਈਵ ਹੋਕੇ ਮਜੀਠੀਆ ਨੇ ਦੇਖੋ ਕਿਸਨੂੰ ਕਿਹਾ ਨਿਕੰਮੇ ਬੰਦੇ

htvteam

ਜਥੇਦਾਰ ਦਾ ਵਿਰੋਧ ਹੋ ਗਿਆ ਸ਼ੁਰੂ ?

htvteam

ਨੌਜਵਾਨ ਚੁੱਕੀ ਫਿਰਦੇ ਸੀ ਅਜਿਹਾ ਸਮਾਨ, ਦੇਖ ਪੁਲਿਸ ਵਾਲੇ ਵੀ ਰਹਿ ਗਏ ਹੱਕੇ -ਬੱਕੇ

htvteam