ਕਾਲੇ ਸ਼ੀਸ਼ੇ ਕਰ ਗੱਡੀਆਂ ‘ਚ ਗੇੜੀਆਂ ਲਾਉੇਣ ਵਾਲੇ ਨੌਜਵਾਨ ਹੁਣ ਸਾਵਧਾਨ ਹੋ ਜਾਣ, ਕਿਉਕਿ ACP ਵਰਿੰਦਰ ਸਿੰਘ ਖੋਸਾ ਨੇ ਸਿੱਧੀ ਚਿਤਾਵਨੀ ਦੇ ਦਿੱਤੀ,,ਹਾਂ ਇਕ ਗੱਲ ਹੋ ਜੇਕਰ ਗੱਡੀ ‘ਚ ਹੁਟਰ ਜਾਂ ਫੇਰ ਬੱਤੀ ਲਗਾਕੇ ਘੁੰਮਣ ਵਾਲੇ ਵੀ ਧਿਆਨ ਨਾਲ ਦੇਖ ਲੈਣ ਆਹ ਖਬਰ,,,ਦਰਅਸਲ ਖਬਰ ਅੰਮ੍ਰਿਤਸਰ ਤੋਂ ਹੈ ਜਿਥੇ ਥਾਣਾ ਰਣਜੀਤ ਐਵੀਨਿਊ ਵਿਖੇ ਗੱਡੀਆਂ ਤੇ ਲਾਇਟਾਂ ਤੇ ਕਾਲੀਆਂ ਫਿਲਮਾਂ ਦਾ ਚਲਾਨ ਕੀਤਾ ਗਿਆ,, ਜਾਣਕਾਰੀ ਦਿੰਦੇ ACP ਵਰਿੰਦਰ ਸਿੰਘ ਖੋਸਾ ਨੇ ਆਖਿਆ ਕਿ ਪੁਲਿਸ ਫੋਰਸ ਵੱਲੋਂ ਸਪੈਸ਼ਲ ਚੈਕਿੰਗ ਅਭਿਆਨ ਰਣਜੀਤ ਐਵੀਨਿਉ ਦੇ ਵੱਖ ਵੱਖ ਬਲਾਕਾ ਵਿੱਚ ਚਲਾਇਆ ਗਿਆ ਅਤੇ ਚੈਕਿੰਗ ਦੌਰਾਨ ਜਿੰਨਾਂ ਗੱਡੀਆਂ ਪਰ ਕਾਲੀਆਂ ਫਿਲਮਾਂ ਲੱਗੀਆਂ ਸਨ, ਨੂੰ ਉਤਾਰ ਕੇ ਉਹਨਾਂ ਗੱਡੀਆਂ ਦੇ ਚਲਾਣ ਕੀਤੇ ਗਏ।
ਦੱਸ ਦਈਏ ਕਿ ਇਸ ਅਭਿਆਨ ਦੋਰਾਨ ਪੁਲਿਸ ਨੇ 35 ਚਲਾਣ ਕਾਲੀਆਂ ਫਿਲਮਾਂ ਦੇ ਜਿੰਨਾ ਵਿੱਚੋਂ 7 ਗੱਡੀਆਂ ਇੰਪਾਉਡ ਕੀਤੀਆਂ ਗਈਆਂ ਅਤੇ 07 ਚਲਾਣ ਬਿੰਨਾ ਆਰ.ਸੀ., ਟਰੀਪਲ ਰਾਈਡਿੰਗ ਆਦਿ ਦੇ ਕੀਤੇ ਗਏ। ਇਹ ਅਭਿਆਨ ਲਗਾਤਾਰ ਸ਼ਹਿਰ ਦੇ ਵੱਖ ਵੱਖ ਇਲਾਕਿਆ ਵਿੱਚ ਚਲਾਇਆ ਜਾਵੇਗਾ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
