Htv Punjabi
Uncategorized

ਵੱਡੇ ਪੁਲਿਸ ਅਧਿਕਾਰੀਆਂ ਦੇ ਨਾਮ ਉੱਤੇ ਪੈਸੇ ਠੱਗਣ ਵਾਲਾ ਗ੍ਰਿਫਤਾਰ

ਨਵਾਂਸ਼ਹਿਰ ਵਿੱਚ ਸੀ,ਐਮ ਦੇ ਨਾਮ ਨਾਲ ਜਾਣੇ ਜਾਂਦੇ ਸੰਜੂ ਸ਼ਰਮਾ ਵਲੋਂ ਵੱਖ ਵੱਖ ਅਧਿਕਾਰੀਆਂ ਦੇ ਨਾਮ ਤੇ 35 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਇਸ ਕੇਸ ਦੀ ਤਫਤੀਸ਼ ਬਲਾਚੌਰ ਡਵੀਜ਼ਨ ਦੇ ਡੀ,ਐਸ,ਪੀ ਵਲੋਂ ਕੀਤੀ ਗਈ ਹੈ ਅੱਜ ਨਵਾਂਸ਼ਹਿਰ ਦੀ ਪੁਲਿਸ ਵਲੋਂ ਸੰਜੂ ਸ਼ਰਮਾਂ @ ਸੀ,ਐਮ ਨੂੰ ਨਵਾਂਸ਼ਹਿਰ ਦੀ ਜੂਡੀਸ਼ੀਅਲ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਂਸਿਲ ਕੀਤਾ ਗਿਆ ਹੈ।ਉਕਤ ਸੰਜੂ ਸ਼ਰਮਾਂ ਨੂੰ ਜਦੋਂ ਮਾਨਯੋਗ ਜੂਡੀਸ਼ੀਅਲ ਕੋਰਟ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਤਾਂ ਸੰਜੂ ਸ਼ਰਮਾ ਮੀਡੀਆ ਨੂੰ ਇਸ ਬਾਬਤ ਕੁੱਝ ਕਹਿਣਾ ਚਾਹੁੰਦਾ ਸੀ ਤਾਂ ਉਸੇ ਸਮੇਂ ਨਵਾਂਸ਼ਹਿਰ ਸਿਟੀ ਦੇ ਐਸ,ਐਚ,ਓ ਬਖਸ਼ੀਸ਼ ਨੇ ਸੰਜੂ ਸ਼ਰਮਾਂ ਦੇ ਮੂੰਹ ਉੱਤੇ ਹੱਥ ਰੱਖ ਕੇ ਉਸਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਧੱਕੇ ਨਾਲ ਸੰਜੂ ਸ਼ਰਮਾਂ ਨੂੰ ਆਦਾਲਤ ਵਿਚ ਪੇਸ਼ ਕਰਨ ਲਈ ਲੈ ਗਏ।


-ਨਵਾਂਸ਼ਹਿਰ ਵਾਸੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਇਕੱ ਸਾਲ ਪਹਿਲਾਂ ਸੰਜੂ ਸ਼ਰਮਾਂ ਨੂੰ ਕੈਨੇਡਾ ਵਿੱਚ ਮਿਲਿਆ ਸੀ ਜਿਸਨੇ ਉਸਨੂੰ ਦੱਸਿਆ ਕਿ ਉਸਦੀ ਪੁਲਿਸ ਦਰਬਾਰੇ ਅਤੇ ਰਾਜਨੀਤੀ ਗਲਿਆਰੇ ਵਿੱਚ ਕਾਫੀ ਪਹੁੰਚ ਹੈ ਜਿਸਨੂੰ ਲੈ ਕੇ ਸੰਜੂ ਸ਼ਰਮਾ ਜਿਸਦੀ ਪਹਿਚਾਣ ਸੀ,ਐਮ ਦੇ ਵਜੋਂ ਕਾਫੀ ਮਕਬੂਲ ਹੈ ਸੀ,ਐਮ ਸੰਜੂ ਸ਼ਰਮਾ ਨੇ ਉਸਤੋਂ ਵੱਖ ਵੱਖ ਕੰਮਾ ਲਈ ਆਈ,ਜੀ ਤੋਂ ਲੈਕੇ, ਐਸ,ਐਸ,ਪੀ,ਐਸ,ਪੀ ( ਹੈਡ ਕੁਆਟਰ) ਐਸ,ਪੀ,* ਪੀ,ਬੀ,ਆਈ,)ਡੀ,ਐਸ,ਪੀ ਅਤੇ ਹੋਰ ਕਈ ਉੱਧ ਅਧਿਕਾਰੀਆਂ ਦੇ ਨਾਮ ਤੇ ਉਸ ਕੋਲੋਂ 35 ਲੱਖ ਰੁਪਏ ਦੀ ਠੱਗੀ ਮਾਰੀ ਹੈ।ਸਰਬਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਸੰਜੂ ਸ਼ਰਮਾਂ ਜਿਸਦਾ ਕੋਈ ਰਿਸ਼ਤੇਦਾਰ ਰਾਜਨੀਤੀ ਗਲਿਆਰੇ ਵਿੱਚ ਨੇਤਾ ਹੈ ਉਸਦੀ ਆੜ ਵਿੱਚ ਉਹ ਆਪਣੇ ਆਪ ਨੂੰ ਸੀ,ਐਮ ਅਖਵਾਂਉਦਾ ਸੀ।


ਵੀਓ –ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਡੀ,ਐਸ,ਪੀ ਬਲਾਚੌਰ ਨੇ ਦੱਸਿਆ ਕਿ ਨਵਾਂਸ਼ਹਿਰ ਵਾਸੀ ਸੰਜੂ ਸ਼ਰਮਾ ਨਾਮ ਦੇ ਵਿਆਕਤੀ ਨੇ ਪੁਲਿਸ ਦੇ ਵੱਖ ਵੱਖ ਉੱਚ ਅਧਿਕਾਰੀਆਂ ਦੇ ਨਾਮ ਉੱਤੇ 32 ਕੁ ਲੱਖ ਦੀ ਠੱਗੀ ਮਾਰ ਚੁੱਕਾ ਹੈ ।ਉਹਨਾਂ ਕਿਹਾ ਕਿ ਪੁਲਿਸ ਅਜੇ ਇਸਦੀ ਜਾਂਚ ਵਿੱਚ ਜੁਟੀ ਹੈ।ਮਾਨਯੋਗ ਆਦਾਲਤ ਵਲੋਂ ਸੰਜੂ ਸ਼ਰਮਾ ਨੂੰ ਰਿਮਾਂਡ ਦਿੱਤੇ ਜਾਣ ਤੇ ਡੀ,ਐਸ,ਪੀ ਸਾਹਿਬ ਨੇ ਕਿਹਾ ਕਿ ਅਜੇ ਮਾਨਯੋਗ ਜੱਜ ਵਲੋਂ ਆਡਰ ਕਰਨੇ ਬਾਕੀ ਹਨ।

Related posts

ਬਾਲੀਵੁੱਡ ‘ਚ ਵੱਡਾ ਹੰਗਾਮਾ ਸ਼ੁਰੂ- ਕੰਗਨਾ ਨੇ ਉਰਮੀਲਾ ਨੂੰ ਕਿਹਾ,’ ਸਾਫਟ ਪੋਰਟ ਸਟਾਰ

htvteam

ਖਿੜਖਿੜ ਕੇ ਹੱਸਣ ਵਾਲਿਆਂ ਤੋਂ ਹੋ ਜਾਓ ਸਾਵਧਾਨ, ਖੰਘਣ ਤੇ ਛਿੱਕਣ ਵਾਂਗ ਹੀ ਖਤਰਨਾਕ ਹੁੰਦਾ ਹੈ ਅਜਿਹਾ ਹਾਸਾ ਫੈਲਾ ਸਕਦਾ ਹੈ ਕੋਰੋਨਾ ਵਾਇਰਸ

Htv Punjabi

3 ਸਾਲਾਂ ਤੋਂ ਵਿਧਵਾ ਨਾਲ ਹੋ ਰਿਹਾ ਸੀ ਗਲਤ ਕੰਮ!

htvteam