ਇੱਕ ਦੋ ਨਹੀਂ ਬਕਲੀ ਪੁਲਿਸ ਵੱਲੋਂ ਥਾਣੇ ਲਿਆ ਕੇ ਖੜ੍ਹੀਆਂ ਕੀਤੀਆਂ ਗਈਆਂ ਇਹ 8/8 ਓਹੀ ਲਗਜ਼ਰੀ ਕਾਰਾਂ ਨੇ ਜੋ ਇਸ ਇਕੱਲੇ ਨੌਜਵਾਨ ਦੀਆਂ ਨੇ, ਜਿਹਨਾਂ ਦੇ ਅੰਦਰ ਬੈਠ ਇਹ ਘਾਲੇ ਮਾਲੇ ਕਰਦਾ ਫਿਰਦਾ ਸੀ | ਪੁਲਿਸ ਵੱਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਇਹ ਓਹੀ ਨੌਜਵਾਨ ਹੈ ਜੋ ਹਰ ਰੋਜ਼ ਗੱਡੀ ਬਦਲ ਬਦਲ ਕੇ ਉਸ ਅੰਦਰ ਗਲਤ ਕੰਮਾਂ ਦੇ ਨਜ਼ਾਰੇ ਲੈਂਦਾ ਫਿਰਦਾ ਸੀ | ਅੰਦਰ ਦਾ ਕਾਲਾ ਸੱਚ ਬਾਹਰ ਨਾਂ ਨਜ਼ਰ ਆਏ ਇਸ ਲਈ ਇਸਨੇ ਆਪਣੀਆਂ ਸਾਰੀਆਂ ਹੀ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਵਾ ਰੱਖੇ ਨੇ | ਹੋਰ ਤਾਂ ਹੋਰ ਪੁਲਿਸ ਤੋਂ ਬਚਨ ਲਈ ਅਤੇ ਲੋਕਾਂ ਤੇ ਰੋਅਬ ਪਾਉਣ ਲਈ ਇਹ ਆਪਣੀਆਂ ਲਗਜ਼ਰੀ ਕਾਰਾਂ ਤੇ ਹੂਟਰ ਅਤੇ ਵੀਆਈਪੀ ਸਟਿੱਕਰ ਵੀ ਲਗਾ ਕੇ ਰੱਖਦਾ |
ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਦੀ ਪੁਲਿਸ ਨੇ ਟਿੱਬਾ ਰੋਡ ਗੁਰਮੇਲ ਪਾਰਕ ਦੇ ਰਹਿਣ ਵਾਲੇ ਅਕਾਸ਼ ਚੋਪੜਾ ਨੂੰ ਰੰਗੇ ਹੱਥੀਂ ਕਾਬੂ ਕਰ ਹੈਰਾਨ ਕਰ ਦੇਣ ਵਾਲੇ ਖਕੁਲਾਸੇ ਕੀਤੇ ਨੇ |
