ਅੱਜ ਕੱਲ ਕੌਣ ਕਿਸ ਸਮੇਂ ਕਦੋਂ ਕਿੜ ਕੱਢ ਲਏ ਕਿਸੇ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ,, ਹੁਣ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਵੀ ਬੇਫਿਕਰ ਹੋ ਕੇ ਨਹੀਂ ਬੈਠ ਸਕਦ,, ਤਸਵੀਰਾਂ ਚ ਦੇਖ ਸਕਦੇ ਹੋ ਕਿੱਦਾਂ ਘਰ ਦੇ ਵਿੱਚ ਸਮਾਨ ਦੀ ਭੰਨ ਤੋੜ ਕੀਤੀ ਆ,, ਮਾਮਲਾ ਸ਼ੋਲੇ ਪਿੰਡ ਦਾ ਜਿੱਥੇ ਇਕ ਘਰ ਵਿਚ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਅਤੇ ਭਨ ਤੋੜ ਕੀਤੀ ਗਈ ਘਰ ਵਿੱਚ ਖੜ੍ਹੇ ਮੋਟਰਸਾਈਕਲਾਂ ਦੀ ਅਤੇ ਜੋ ਹਮਲਾ ਕਰਨ ਆਏ ਸਨ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਗੁਰਪ੍ਰੀਤ ਦਾ ਕਤਲ ਹੋ ਗਿਆ ਅਤੇ ਜਿਨ੍ਹਾਂ ਦੇ ਘਰ ਹਮਲਾ ਕੀਤਾ ਗਿਆ ਉਸ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜ਼ਖ਼ਮੀ ਹਾਲਤ ਵਿੱਚ ਜਲੰਧਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ,,,,,
ਉਥੇ ਦੂਜੀ ਧਿਰ ਵੱਲੋਂ ਗੁਰਚਰਨ ਸਿੰਘ ਦਾ ਕਹਿਣਾ ਕਿ ਸਾਨੂੰ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਪਤਾ ਲੱਗਿਆ ਬਸ ਸਾਨੂੰ ਤਾਂ ਇਹੀ ਪਤਾ ਲੱਗ ਗਿਆ ਕਿ ਸਾਡੇ ਮੁੰਡੇ ਦਾ ਕਤਲ ਕਰ ਦਿੱਤਾ,,,,,,,
ਇਸ ਮਾਮਲੇ ਵਿੱਚ ਸ਼ਾਹਕੋਟ ਦੇ ਡੀ ਐਸ ਪੀ ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਜਿਸ ਨੋਜਵਾਨ ਦਾ ਕਤਲ ਹੋਈਆਂ ਹੈ ਅਤੇ ਜਿਸ ਪਰਿਵਾਰ ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਗਿਆ ਹੈ ਉਨ੍ਹਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
