Htv Punjabi
Video

ਚੀਨ ‘ਚ ਹੁਣੇ ਹੁਣੇ ਹੋਇਆ ਇੱਕ ਬੇਹੱਦ ਵੱਡਾ ਧਮਾਕਾ; ਜਾਨਣ ਲਈ ਦੇਖੋ ਇਹ ਵੀਡੀਓ

ਪਹਾੜੀ ‘ਤੇ ਡਿੱਗਾ ਇਹ ਓਸੇ ਹਵਾਈ ਜਵਾਜ ਦਾ ਟੁੱਟਿਆ ਹਿੱਸਾ ਹੈ ਜਿਸ ‘ਚ 133 ਮੁਸਾਫ਼ਿਰ ਸਵਾਰ ਸਨ | ਇਹ ਤਾਜ਼ਾ ਮਾਮਲਾ ਹੈ ਚੀਨ ਦਾ, ਜਿੱਥੇ ਦੱਖਣੀ ਚੀਨ ਦੇ ਗੁਆਂਗਸ਼ੀ ਜ਼ੁਆਂਗ ਖੇਤਰ ਵਿਚ ਅੱਜ ਦੁਪਹਿਰ 133 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਵੇਰਵੇ ਦਿੰਦੇ ਹੋਏ ਅਧਿਕਾਰੀਆਂ ਨੇ ਮੁਤਾਬਿਕ ਕੁਨਮਿੰਗ ਤੋਂ ਗੁਆਂਗਜ਼ੂ ਜਾ ਰਿਹਾ ਚੀਨੀ ਈਸਟਰਨ ਏਅਰਲਾਈਨਜ਼ ਦਾ ਬੋਇੰਗ 737 ਵੁਸ਼ੂ ਸ਼ਹਿਰ ਦੇ ਟੈਗਜਿਆਨ ਸੂਬੇ ਵਿਚ ਹਾਦਸਾਗ੍ਰਸਤ ਹੋ ਗਿਆ ਅਤੇ ਫਿਰ ਉਸ ਵਿਚ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਪਹਾੜੀ ਇਲਾਕੇ ‘ਚ ਅੱਗ ਨਜ਼ਰ ਆਈ | ਇਸ ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ
ਦੇਖਿਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਹੈ। ਵੀਡੀਓ ‘ਚ ਚਾਰੇ ਪਾਸੇ ਅੱਗ ਦੀਆਂ ਲਪਟਾਂ ਦੇਖੀਆਂ ਜਾ ਸਕਦੀਆਂ ਹਨ। ਚੀਨ ਦੇ ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ ਦੇ ਮੁਤਾਬਿਕ 133 ਲੋਕਾਂ ਵਿਚੋਂ 124 ਯਾਤਰੀ ਅਤੇ 9 ਚਾਲਕ ਦਲ ਦੇ ਮੈਂਬਰ ਹਨ।

Related posts

ਆਹ ਸ਼ਹਿਰ ਚ ਆਇਆ ਹੜ੍ਹ? ਘਰਾਂ ਚੋਂ ਨਿਕਲੇ ਲੋਕ ?

htvteam

ਰਾਮ ਰਹੀਮ ‘ਤੇ ਫੇਰ ਮਿਹਰਬਾਨ ਹੋਈ ਸਰਕਾਰ

htvteam

ਅੰਦੋਂਲਨ ਵੇਲੇ ਮਾਨ ਦੇ ਸ਼ਹਿਰ ‘ਚ ਆਹ ਕੀ ਹੋ ਗਿਆ ?

htvteam