Htv Punjabi
Punjab siyasat Video

ਚੋਣਾਂ ਤੋਂ ਪਹਿਲਾਂ ਲੱਖਾ ਸਿਧਾਣਾ ਨੂੰ ਵੱਡੀ ਰਾਹਤ

ਸਾਲ 2017 ਵਿਚ ਲਖਵੀਰ ਸਿੰਘ ਲੱਖਾ ਸਿਧਾਣਾ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ‘ਤੇ ਸਾਈਨਿੰਗ ਬੋਰਡਾਂ ‘ਤੇ ਕਾਲਖ ਮਲਣ ਦੇ ਮਾਮਲੇ ਵਿਚ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਇਹ ਜਾਣਕਾਰੀ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਵੱਲੋਂ ਦਿੱਤੀ ਗਈ ਹੈ।

ਐਡਵੋਕੇਟ ਖਾਰਾ ਨੇ ਦੱਸਿਆ ਹੈ ਕਿ ਸਾਲ 2017 ਵਿਚ ਬਠਿੰਡਾ ਜ਼ਿਲ੍ਹੇ ਦੇ ਹੱਦ ਅੰਦਰ ਵੱਖੋ ਵੱਖਰੀ ਥਾਵਾਂ ‘ਤੇ ਲੱਗੇ ਸਾਇਨਾਂ ਬੋਰਡ ‘ਤੇ ਅੰਗਰੇਜ਼ੀ ਭਾਸ਼ਾ ਤੇ ਹਿੰਦੀ ਭਾਸ਼ਾ ਨੂੰ ਪਹਿਲ ਦਿੱਤੀ ਗਈ ਸੀ ਤੇ ਮਾਂ ਬੋਲੀ ਪੰਜਾਬੀ ਨੂੰ ਤੀਜੇ ਨੰਬਰ ‘ਤੇ ਰੱਖਿਆ ਗਿਆ ਸੀ।

ਸੋ ਦਸ ਦਈਏ ਕੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਦਲ ਖਾਲਸਾ ਦੇ ਆਗੂ ਮਹਿਰਾਜ ਅਤੇ ਸਿਧਾਣਾ ਨੇ ਸਾਇਨ ਬੋਰਡਾਂ ਨੇ ਕਾਲਖ ਫੇਰ ਦਿੱਤੀ ਸੀ, ਜਿਸ ਦੇ ਚਲਦਿਆਂ ਉਕਤ ਵਿਅਕਤੀਆਂ ਦੇ ਖਿਲਾਫ ਥਾਣਾ ਨੇਹੀਆਂਵਾਲਾ ਵਿਖੇ ਦੋ ਵੱਖ-ਵੱਖ ਮੁਕੱਦਮੇ ਦਰਜ ਹੋਏ ਸਨ। ਉਕਤ ਮੁਕੱਦਮੇ ਅਦਾਲਤਾਂ ਵਿਚ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਸਨ। ਇਨ੍ਹਾਂ ਦੋਵਾਂ ਮੁਕੱਦਮਿਆਂ ਦਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਲੱਖਾ ਸਿਧਾਣਾ ਅਤੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੂੰ ਬਾਇੱਜ਼ਤ ਬਰੀ ਕੀਤਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਟਿਆਰ ਕੁੜੀਆਂ ਜਿਸਮ ਦਾ ਲਗਾ ਰਹੀਆਂ ਸੀ ਰੇਟ, ਉਪਰੋਂ ਪਹੁੰਚ ਗਏ ਗੁਰੂ ਦੇ ਸਿੰਘ

htvteam

ਪੰਜਾਬ ਦੀ ਆਹ ਜੇਲ੍ਹ ਫਿਰ ਆਈ ਚਰਚਾ ‘ਚ, ਅੰਦਰ ਸ਼ਰੇਆਮ ਚੱਲ ਰਿਹਾ ਸੀ ਗਲਤ ਕੰਮ

htvteam

ਸੈਨੀਟਾਇਜ਼ਰਾਂ ਦੀ ਦੁਨੀਆ ਦਾ ਕਾਲਾ ਸੱਚ ਉਜਾਗਰ , ਆਪਣਾ ਬਚਾਅ ਕਰੋ !

Htv Punjabi

Leave a Comment