ਇਹ ਮਾਮਲਾ ਹੈ ਪਟਿਆਲਾ ਦਾ, ਜਿੱਥੇ ਜਗਤਾਰ ਨਗਰ ਦਾ ਰਹਿਣ ਵਾਲਾ 19 ਸਾਲ ਦਾ ਇਹ ਨੌਜਵਾਨ ਪੜ੍ਹਾਈ ਦੇ ਨਾਲ ਨਾਲ ਇੱਕ ਜਿੰਮ ਟ੍ਰੇਨਰ ਦੇ ਤੌਰ ਤੇ ਵੀ ਕੰਮ ਕਰ ਰਿਹਾ ਸੀ |
ਸ਼ਨੀਵਾਰ ਰਾਤ ਤਕਰੀਬਨ 10 ਵਾਜੇ ਨਿਖਿਲ ਆਪਣੇ ਦੋਸਤ ਵਿਵੇਕ ਅਤੇ ਮੁਨਾਰਕ ਦੇ ਨਾਲ ਬਾਜਵਾ ਕਲੋਨੀ ਵਿਖੇ ਖੜ੍ਹਾ ਸੀ। ਇਸੇ ਦੌਰਾਨ ਨਿਖਿਲ ਦੇ ਕੁੱਝ ਹੋਰ ਦੋਸਤ ਆ ਗਏ ਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਕਰਨ ਲੱਗ ਪਏ | ਫਿਲਹਾਲ ਮਾਮਲਾ ਸ਼ਾਂਤ ਹੋ ਗਿਆ | ਫਿਰ ਅਗਲੇ ਦਿਨ ਉਹ ਨਿਖਿਲ ਨੂੰ ਮਿਲਣ ਲਈ ਬੁਲਾਉਂਦੇ ਨੇ, ਨਿਖਿਲ ਆਪਣੇ ਦੋਸਤ ਵਿਵੇਕ ਤੇ ਮੁਨਾਰਕ ਨਾਲ ਉਹਨਾਂ ਨੂੰ ਮਿਲਣ ਲਈ 12 ਵਜੇ ਦੇ ਕਰੀਬ ਬਾਜਵਾ ਕਲੋਨੀ ਵਿਖੇ ਪਹੁੰਚ ਜਾਂਦਾ ਹੈ | ਮਿਲਣ ਦੇ ਉਹ ਤਿੰਨ ਨੂੰ ਘੇਰ ਕੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੰਦੇ ਨੇ | ਇਸੇ ਦੌਰਾਨ ਮੁਲਜ਼ਮਾਂ ਨੇ ਨਿਖਿਲ ਦੀ ਛਾਤੀ ’ਚ ਕੈਂਚੀ ਨਾਲ ਵਾਰ ਕਰ ਦਿੱਤਾ ਤੇ ਕੈਂਚੀ ਉਸ ਦੀ ਛਾਤੀ ਦੇ ਆਰ-ਪਾਰ ਹੋ ਗਈ ਤੇ ਉਸ ਨੂੰ ਬਚਾਉਣ ਲਈ ਆਏ ਵਿਵੇਕ ’ਤੇ ਵੀ ਚਾਕੂ ਨਾਲ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਹੈ ਤੇ ਮੌਕੇ ਤੋਂ ਫ਼ਰਾਰ ਹੋ ਗਏ।