Htv Punjabi
Punjab

ਜਗਰਾਓਂ ਵਿਖੇ ਸਫਾਈ ਕਰਮਚਾਰੀਆਂ ਵਲੋਂ 2 ਦਿਨ ਦੀ ਹੜਤਾਲ

ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਚਲਦੇ ਅੱਜ ਜਗਰਾਓਂ ਵਿਖੇ ਸਫਾਈ ਕਰਮਚਾਰੀਆਂ ਨੇ 2 ਦਿਨ ਦੀ ਹੜਤਾਲ ਸ਼ੁਰੂ ਕਰ ਦਿਤੀ ਤੇ ਕਿਹਾਕਿ ਜੇਕਰ ਇਨ੍ਹਾਂ ਦੋ ਦਿਨਾਂ ਵਿੱਚ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਨਗਰ ਕੌਂਸਲ ਦਫਤਰ ਦੇ ਅੰਦਰ ਕੂੜੇ ਦੇ ਢੇਰ ਲਗਾ ਦੇਣਗੇ ਤੇ ਮਰੇ ਹੋਏ ਪਸ਼ੂ ਵੀ ਦਫਤਰ ਅੰਦਰ ਸੁੱਟਣਗੇ।

ਇਸ ਮੌਕੇ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਅਰੁਣ ਗਿੱਲ ਤੇ ਸਾਰੇ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਨਗਰ ਕੌਂਸਲ ਜਗਰਾਓਂ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾਕਿ ਓਨਾ ਨੇ ਆਪਣੀਆਂ ਮੰਗਾਂ ਸਰਕਾਰ ਕੋਲੋਂ ਪੂਰੀਆਂ ਕਰਵਾਉਣ ਲਈ ਪਹਿਲਾਂ ਵੀ 50 ਦਿਨਾਂ ਦੀ ਹੜਤਾਲ ਕੀਤੀ ਸੀ ਤੇ ਉਸ ਸਮੇਂ ਅਫਸਰਾਂ ਨੇ ਉਨ੍ਹਾਂ ਦੀਆਂ ਮੰਗਾਂ ਇਕ ਹਫਤੇ ਵਿੱਚ ਮੰਨਣ ਦਾ ਵਾਅਦਾ ਕਰਕੇ ਹੜਤਾਲ ਖ਼ਤਮ ਕਰਵਾ ਦਿੱਤੀ ਸੀ, ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਓਨਾ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ, ਜਿਸ ਕਰਕੇ ਹੁਣ ਓਨਾ ਨੇ 2 ਦਿਨ ਦੀ ਹੜਤਾਲ ਫਿਰ ਸ਼ੁਰੂ ਕੀਤੀ ਹੈ।

ਇਸ ਮੌਕੇ ਉਨਾਂ ਇਹ ਵੀ ਕਿਹਾਕਿ ਮੁਖਮੰਤਰੀ ਸਾਹਿਬ ਨੇ ਜੋ 36000 ਕਰਮਚਾਰੀਆਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਹੈ, ਉਨ੍ਹਾਂ ਵਿੱਚ ਸਫਾਈ ਕਰਮਚਾਰੀ ਆਉਦੇ ਹਨ ਜਾਂ ਨਹੀਂ ਇਸ ਬਾਰੇ ਕੋਈ ਗੱਲ ਕਲੀਅਰ ਨਹੀਂ ਹੈ। ਸਰਕਾਰ ਹਰ ਜਗ੍ਹਾਂ ਉਨਾ ਨੂੰ ਲਾਲੀਪੋਪ ਦੇ ਕੇ ਸਾਰ ਰਹੀ ਹੈ, ਪਰ ਹੁਣ ਉਹ ਪਿੱਛੇ ਨਹੀਂ ਹਟਣਗੇ ਤੇ ਆਉਣ ਵਾਲੇ ਦਿਨਾਂ ਵਿਚ ਮੰਗਾਂ ਪੂਰੀਆਂ ਨਾ ਹੋਣ ਤੇ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।

Related posts

ਏਸ ਜ਼ਿਲ੍ਹੇ ਦੇ ਪਿੰਡਾਂ ‘ਤੇ ਮੰਡਰਾਇਆ ਖ਼ਤਰਾ ਚੜ੍ਹ ਆਇਆ ਘੱਗਰ, ਡੁੱਬ ਸਕਦੇ ਪਿੰਡਾਂ ਦੇ ਪਿੰਡ

htvteam

ਇਸ਼ਕ ‘ਚ ਅੰਨਾ ਮੁੰਡਾ ਕੁੜੀ ਨੂੰ ਲੈ ਗਿਆ ਘਰੋਂ ਭਜਾ ਕੇ ਕੁੜੀ ਨਿਕਲੀ ਵਿਆਹੀ ਹੋਈ ਹੋ ਗਿਆ ਕੋਰਟ ‘ਚ ਹੰਗਾਮਾ

htvteam

ਖੇਤ ਮਜ਼ਦੂਰ ਦੇ ਪੁੱਤ ਨੇ ਅਜਿਹੇ ਖੋਲ੍ਹੇ ਟੱਬਰ ਦੇ ਭਾਗ; 25 ਪਿੰਡਾਂ ‘ਚ ਪੈ ਗਈਆਂ ਧੁੰਮਾਂ

htvteam