Htv Punjabi
India

ਸੋਨੀਆ ਗਾਂਧੀ ਫਿਰ ਇਕ ਸਾਲ ਲਈ ਕਾਂਗਰਸ ਅੰਤਰਿਮ ਕਮੇਟੀ ਦੀ ਪ੍ਰਧਾਨ ਬਣੀ ਰਹੇਗੀ

ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ‘ਚ ਫੈਸਲਾ ਲਿਆ ਗਿਆ ਹੈ ਕਿ ਸੋਨੀਆ ਗਾਂਧੀ ਫਿਲਹਾਲ ਪਾਰਟੀ ਦੀ ਪ੍ਰਧਾਨ ਬਣੀ ਰਹੇਗੀ, ਦੱਸਦਈਏ ਕੇ ਅੱਜ ਕਾਂਗਰਸ ਕਮੇਟੀ ਦੀ ਬੈਠਕ ਹੋਈ , ਜਿੱਥੇ ਖੁੱਲ ਕੇ ਇਸ ਮਸਲੇ ‘ਤੇ ਸਵਾਲ ਜਵਾਬ ਹੋਏ। ਇਸ ਮੌਕੇ ਸੋਨੀਆ ਗਾਂਧੀ ਵਲੋਂ ਕਿਹਾ ਗਿਆ ਸੀ ਕਿ ਉਹ ਅੱਗੇ ਤੋਂ ਪਾਰਟੀ ਪ੍ਰਧਾਨ ਨਹੀਂ ਬਣਨਗੇ, ਪਰ ਮੌਕੇ ਹੋਰ ਨੇਤਾਵਾਂ ਵੱਲੋਂ ਉਹਨਾਂ ਨੂੰ ਅਹੁਦੇ ‘ਤੇ ਬਣੇ ਰਹਿਣ ਦੀ ਅਪੀਲ ਕੀਤੀ ਗਈ।

ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ‘ਚ ਨਵੀਂ ਪੀੜੀ ਤੇ ਪੁਰਾਣੀ ਪੀੜੀ ਇਕ ਵਾਰ ਫਿਰ ਆਹਮੋ-ਸਾਹਮਣੇ ਹੋਈ, ੨੩ ਨੇਤਾਵਾਂ ਵੱਲੋਂ ਕਾਂਗਰਸ ਦੀ ਦੇਖਰੇਖ ਨੂੰ ਲੈ ਜਿਹੜੀ ਚਿੱਠੀ ਲਿਖੀ ਗਈ, ਉਸ ਦੇ ਕਾਰਨ ਬੈਠਕ ਦੀ ਸ਼ੁਰੂਆਤ ਕਾਫੀ ਤਿੱਖੀ ਰਹੀ। ਪਰ ਹੁਣ ਮਸਲੇ ਨੂੰ ਵੱਧਦਾ ਵੇਖ ਨੇਤਾਵਾਂ ਵਲੋਂ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ । ਇਸ ਮੌਕੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਕਪਿਲ ਸਿੱਬਲ ਅਤੇ ਗੁਲਾਮ ਨਬੀ ਅਜ਼ਾਦ ਨੇ ਸਫਾਈ ਪੇਸ਼ ਕੀਤੀ

ਰਾਜਸਭਾ ‘ਚ ਕਾਂਗਰਸ ਦੇ ਸਦਨ ਨੇਤਾ ਗੁਲਾਮ ਨਬੀ ਅਜ਼ਾਦ ਨੇ ਸੋਮਵਾਰ ਦੁਪਹਿਰ ਨੂੰ ਟਵੀਟ ਕਰ ਕੇ ਲਿਖਿਆ, ਇਸ ਪ੍ਰਕਾਰ ਦੀ ਕੁੱਝ ਖਬਰਾਂ ਚੱਲ ਰਹੀਆਂ ਹਨ ਕੇ ਮੇਰੇ ਵੱਲੋਂ ਕਾਂਗਰਸ ਵਰਕਿੰਗ ਕਮੇਟੀ ‘ਚ ਰਾਹੁਲ ਗਾਂਧੀ ਨੂੰ ਕਿਹਾ ਕੇ ਉਹ ਭਾਜਪਾ ਦੇ ਨਾਲ ਮੇਰੇ ਸਹਿਯੋਗ ਨੂੰ ਸਾਬਿਤ ਕਰਨ, ਮੈਂ ਸਾਫ ਕਰ ਦਿੰਦਾ ਹਾਂ ਕੇ ਨਾ ਸੀਡਬਲਯੂਸੀ ਦੀ ਬੈਠਕ ‘ਚ ਅਤੇ ਨਾ ਹੀ ਬਾਹਰ ਰਾਹੁਲ ਗਾਂਧੀ ਨੇ ਸਾਡੀ ਚਿੱਠੀ ਨੂੰ ਭਾਜਪਾ ਨੇ ਜੋੜਿਆ ਹੈ।

Related posts

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਤੇ ਵਿਦਿਆਰਥੀਆਂ ਨੂੰ ਕਰਵਾਇਆ ਗਿਆ ਜਾਣੂ

htvteam

ਨਵਜੋਤ ਸਿੱਧੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ

htvteam

ਪੈਦਲ ਹਜ ਯਾਤਰੀ ਸ਼ਿਹਾਬ ਚਿੱਤੁਰ ਦੀ ਯਾਤਰਾ ਨੂੰ ਲੈ ਕੇ ਪਾਕਿਸਤਾਨ ਸਰਕਾਰ ਦਾ ਦੋਗਲਾ ਚੇਹਰਾ ਬੇਨਕਾਬ: ਸ਼ਾਹੀ ਇਮਾਮ ਪੰਜਾਬ

htvteam