Htv Punjabi
Punjab

ਜਲੰਧਰ ‘ਚ ਜਦੋਂ ਸਿਮਰਜੀਤ ਬੈਂਸ ਕਰਨ ਲੱਗੇ ਇਹ ਕੰਮ ਤਾਂ ਪੁਲਿਸ ਨੇ ਚੁੱਕ ਲਿਆ

ਜਲੰਧਰ ‘ਚ ਪੁਲਿਸ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਹਿਰਾਸਤ ‘ਚ ਲੈ ਲਿਆ ਹੈ। ਮਾਮਲਾ ਸੂਬੇ ‘ਚ ਪੋਸਟ ਮੈਟਿ੍ਰਕ ਸਕਾਲਟਸ਼ਿਪ ਸਕੀਮ ‘ਚ 64 ਕਰੋੜ ਰੁਪਏ ਦੇ ਘਪਲੇ ਦਾ ਹੈ। ਸਿਮਰਜੀਤ ਬੈਂਸ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਕਰਾਉਣ ਦੀ ਮੰਗ ਨੂੰ ਲੈ ਕੇ ਜਲੰਧਰ ਪੁੱਜੇ ਹੋਏ ਸਨ, ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ।


ਬੈਂਸ ਜ਼ਿਲ੍ਹਾ ਪ੍ਰਧਾਨ ਜਸਬੀਰ ਬੱਗਾ ਦੇ ਨਾਲ ਲੰਮਾ ਪਿੰਡ ਚੌਕ ‘ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਸ਼ਨਪੁਰਾ ਚੌਕ ਤੋਂ ਰੇਲਵੇ ਸਟੇਸ਼ਨ ਵੱਲ ਪ੍ਰਦਰਸ਼ਨ ਕਰਨਾ ਸੀ ਪਰ ਪੁਲਿਸ ਨੇ ਉਹਨਾਂ ਨੂੰ ਸ਼ਹਿਰ ਵੱਲ ਪ੍ਰਦਰਸ਼ਨ ਕਰਨ ਜਾਂਦੇ ਸਮੇਂ ਰਸਤੇ ‘ਚ ਰੋਕ ਲਿਆ।


ਹਿਰਾਸਤ ‘ਚ ਲਏ ਜਾਣ ਤੋਂ ਪਹਿਲਾਂ ਵਿਧਾਇਕ ਬੈਂਸ ਨੇ ਕਿਹਾ ਕਿ ਜਦ ਸੀਨੀਆਰ ਆਈਏਐੱਸ ਅਧਿਕਾਰੀ ਦੀ 37 ਪੇਜ ਦੀ ਰਿਪੋਰਟ ‘ਚ ਸਾਧੂ ਸਿੰਘ ਧਰਮਸੋਤ ਦਾ ਨਾਮ ਆਇਆ ਹੈ ਤਾਂ ਉਨ੍ਹਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਪੋਸਟ ਮੈਟਿ੍ਰਕ ਸਕਾਲਰਸ਼ਿਪ ਦੇ ਲਈ ਕੇਂਦਰ ਸਰਕਾਰ ਦਾ ਫੰਡ ਆਉਂਦਾ ਹੈ ਤਾਂ ਸੀਬੀਆਈ ਨੂੰ ਜਾਂਚ ਦੇਣੀ ਚਾਹੀਦੀ ਹੈ।

Related posts

ਨਾਨਾ ਨਾਨੀ ਨੇ ਇਸ ਤਰੀਕੇ ਨਾਲ ਮਾਰੀ ਦੋਹਤੀ, ਵੀਡੀਓ ਆਈ ਸਾਹਮਣੇ

htvteam

ਬੁਲਟ ਦੇ ਪਟਾਕੇ ਪਾ ਕੇ ਸਕੂਲ ‘ਚ ਕਾਲਜ ਵਾਂਗ ਮਾਰਦੇ ਸੀ ਐਂਟਰੀ

htvteam

ਆਹ ਪਿੰਡ ਚ ਅਜਿਹਾ ਕੀ ਹੋਇਆ, ਲੋਕ ਘਰ ਛੱਡ ਹੋਏ ਰਫੂਚੱਕਰ

htvteam