Htv Punjabi
Punjab

ਝੋਨੇ ਦੀ ਖਰੀਦ ਵਿਚ ਦੇਰੀ ਹੋਣ ਕਰਕੇ ਕਿਸਾਨਾਂ ਨੇ ਘੇਰੀ ਮੰਤਰੀ ਬਾਜਵਾ ਦੀ ਕੋਠੀ

ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਜਥੇਬੰਦੀਆਂ ਨੂੰ ਆਦੇਸ਼ ਦਿੱਤੇ ਸਨ ਕਿ ਕੇਂਦਰ ਸਰਕਾਰ ਵਲੋਂ ਝੋਨੇ ਦੀ ਖਰੀਦ ਵਿਚ ਦੇਰੀ ਕਰਨ ਦੇ ਸਬੰਧ ਵਿਚ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਵਿਧਾਇਕਾਂ ਦੀਆਂ ਕੋਠਿਆਂ ਦਾ ਘੇਰਾਵ ਕੀਤਾ ਜਾਵੇ। ਜਿਸਨੂੰ ਦੇਖਦੇ ਹੋਏ ਮਾਝਾ ਕਿਸਾਨ ਸੰਗਰਸ਼ ਕਮੇਟੀ ਨੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਦਾ ਘੇਰਾਵ ਕਿੱਤਾ ਅਤੇ ਧਰਨਾ ਦਿਤਾ। ਇਸ ਦੌਰਾਨ ਧਰਨਾਕਾਰੀਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲ਼ਾਫ ਜਮਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੰਤਰੀ ਦੀ ਕੋਠੀ ਦੇ ਬਾਹਰ ਭਾਰੀ ਪੁਲਿਸ ਬਲ ਤੈਨਾਤ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ, ਕੇਂਦਰ ਦੀ ਮੋਦੀ ਸਰਕਾਰ ਨੇ ਦਬਾਵ ਬਣਾਵੇ ਤਾਂ ਕਿ ਝੋਨੇ ਦੀ ਖਰੀਦ ਜਲਦੀ ਹੋ ਸਕੇ।  ਧਰਨਾ ਦੇ ਰਹੇ ਕਿਸਾਨ ਮਨਜੀਤ ਸਿੰਘ, ਸਤਨਾਮ ਸਿੰਘ ਅਤੇ ਕਸ਼ਮੀਰ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਸਾਨੂੰ ਕਾਲ ਦਿਤੀ ਸੀ, ਕਿ ਸਰਕਾਰੀ ਤੌਰ ਤੇ ਝੋਨੇ ਦੀ ਲੇਟ ਹੋਈ ਖਰੀਦ ਕਰਕੇ ਡੀਸੀ ਦੇ ਦਫਤਰ ਦਾ ਘੇਰਾਵ ਕੀਤਾ ਜਾਵੇ, ਲੇਕਿਨ ਅੱਜ ਸ਼ਨਿਚਰਵਾਰ ਹੋਣ ਕਰਕੇ ਡੀਸੀ ਦਫਤਰ ਬੰਦ ਸੀ, ਜਿਸ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਕਹਿਣ ਤੇ ਕਿਸਾਨ ਜਥੇਬੰਦੀਆਂ ਦੇ ਵਲੋਂ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀ ਕੋਠੀਆਂ ਦਾ ਘੇਰਾਵ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਸਚਾਇਜਰ ਦੇਖ ਕੇ ਹੀ ਝੋਨਾ ਲੈਣਾ ਹੈ ਤਾਂ ਅੱਜ ਹੀ ਲੈ ਲਵੋ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਡੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਝੋਨੇ ਦੀ ਸਰਕਾਰੀ ਖਰੀਦ ਵਿੱਚ ਦੇਰੀ ਕੀਤੀ ਹੈ। ਕਿਉਂਕਿ ਦਾਣਾ ਮੰਡੀਆਂ ਦੇ ਵਿਚ ਝੋਨਾ ਪਹੁੰਚ ਚੁਕਾ ਹੈ, ਲੇਕਿਨ ਹੁਣ ਖਰੀਦ ਵਿਚ ਦੇਰੀ ਹੋ ਰਹੀ ਹੈ, ਅਸੀ ਇਨ੍ਹੀ ਫਸਲ ਕਿਥੇ ਰਖਾਂਗੇ।

ਦਿਲੀ ਦੀਆਂ ਬਰੂਹਾਂ ਤੇ ਸਾਡੇ 7ਸੌ ਦੇ ਖਰੀਬ ਕਿਸਾਨ ਸ਼ਹੀਦ ਹੋ ਗਏ ਹਨ, ਲੇਕਿਨ ਕਿਸੇ ਦੇ ਸਰ ਉਤੇ ਜੂੰ ਤਕ ਨਹੀਂ ਸਰਕ ਰਹੀ। ਸਬ ਪਾਸਿਆਂ ਤੋਂ ਸਾਨੂੰ ਦਿਲਾਸਾ ਹੀ ਦਿਤਾ ਜ਼ਾ ਰਿਹਾ ਹੈ। ਕਿਸਾਨਾਂ ਦੇ ਧਰਨੇ ਨੂੰ ਦੇਖਦੇ ਹੋਏ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਖੁਦ ਕਿਸਾਨਾਂ ਨੂੰ ਮਿਲਣ ਆਏ ਅਤੇ ਕਿਸਾਨਾਂ ਨਾਲ ਗੱਲ ਕੀਤੀ। ਇਸ ਦੌਰਾਨ ਮੰਤਰੀ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਦੀ ਨੀਅਤ ਮਾੜੀ ਹੈ, ਜਿਸ ਕਰਕੇ ਉਹ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨਾਲ ਮੀਟਿੰਗ ਕੀਤੀ ਹੈ ਅਤੇ  ਝੋਨੇ ਦੀ ਜਲਦੀ ਖਰੀਦ ਬਾਰੇ ਕਿਹਾ ਹੈ, ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਹੁਤ ਚਿੰਤਾ ਹੈ ਅਤੇ ਉਹ ਹਰ ਸਮੇਂ ਕਿਸਾਨਾਂ ਨਾਲ ਖੜੀ ਹੈ।

 

Related posts

ਮੌਜੂਦਾ ਸਰਪੰਚ ਦੀ ਮੌ। ਤ ਦੀ ਵਜ੍ਹਾ, ਮਾਂ ਦੀ ਆਹ ਵੀਡੀਓ ਖੋਲ੍ਹ ਗਈ ਕਈ ਰਾਜ ?

htvteam

ਆਹ ਪਲੇਟ ਵਾਲੀਆਂ ਚੀਜ਼ਾਂ ਖਾਓ ਟਾਈਫਾਇਡ ਦਾ ਨਾਮੋ ਨਿਸ਼ਾਨ ਮਿਟਾਓ

htvteam

ਠੱਗੀ ਕਰਨ ਦੇ ਮਾਮਲੇ ‘ਚ ਇਹ ਬੰਦਾ ਨਿਕਲਿਆ ਸਭ ਤੋਂ ਅੱਗੇ

Htv Punjabi