Htv Punjabi
Uncategorized

ਟਰੰਪ ਨੇ ਕਰੋਨਾ ਹੋਣ ਦੇ ਬਾਵਜੂਦ ਵੀ ਕੀਤੀ ਪੁੱਠੀ ਹਰਕਤ,, ਵਿਰੋਧੀ ਹੋਏ ਗਰਮ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਰੋਨਾ ਪੌਜ਼ੇਟਿਵ ਹੋਣ ਦੇ ਬਾਵਜੂਦ ਇਸ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ,, ਆਪਣਾ ਇਲਾਜ ਜਾਰੀ ਹੋਣ ਦੇ ਬਾਵਜੂਦ ਉਹ ਐਤਵਾਰ ਦੁਪਹਿਰ ਨੂੰ ਵਲਟਰ ਹੀਡ ਹਸਪਤਾਲ ਦੇ ਬਾਹਰ ਨਜ਼ਰ ਆਏ। ਕਾਲੀ ਰੰਗ ਦੀ ਐੱਕਯੂਵੀ ‘ਚ ਟਰੰਪ ਮਾਸਕ ਲਗਾ ਕੇ ਪਿਛਲੀ ਸੀਟ ‘ਤੇ ਬੈਠੇ ਸਨ। ਉਹਨਾਂ ਨੇ ਆਪਣੇ ਸਮਰਥਕਾਂ ਦਾ ਹੱਥ ਹਿਲਾ ਕੇ ਸਵਾਗਤ ਕੀਤਾ,, ਅਜਿਹਾ ਕਰਨ ਤੋਂ ਪਹਿਲਾਂ ਉਹਨਾਂ ਨੇ ਟਵੀਟਰ ‘ਤੇ ਇਕ ਵੀਡੀਓ ਪੋਸਟ ਵੀ ਸਾਂਝੀ ਕੀਤੀ ਅਤੇ ਇਸ ਦੀ ਜਾਣਕਾਰੀ ਦਿੱਤੀ।

ਮਾਸਕ ਨੂੰ ਲੈ ਕੇ ਗੈਰ-ਜ਼ਿੰਮੇਦਾਰੀ ਦਿਖਾਉਣ ਦੇ ਕਾਰਨ ਪਹਿਲਾਂ ਤੋਂ ਹੀ ਟਰੰਪ ਦੀਆਂ ਵਿਰੋਧੀ ਪਾਰਟੀਆਂ ਅਤੇ ਹੈਲ਼ਥ ਐਕਸਪਰਟ ਨਰਾਜ਼ ਹਨ। ਇਲਾਜ ਦੇ ਵਿੱਚ ਹਸਪਤਾਲ ਤੋਂ ਬਾਹਰ ਆਉਣ ‘ਤੇ ਉਹਨਾਂ ਦੀ ਅਲੋਚਨਾ ਵੀ ਹੋ ਰਹੀ ਹੈ। ਵਿਰੋਧੀ ਡੈਮੋਕ੍ਰੇਟ ਦਾ ਕਹਿਣਾ ਹੈ,, ਕਿ ਟਰੰਪ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਰੋਨਾ ਪ੍ਰਭਾਵਿਤ ਹੋਣ ਦੇ ਬਾਅਦ ਵੀ ਬਿਲਕੁਲ ਠੀਕ ਹਨ।

ਵਾਲਟਰ ਹੀਡ ਹਸਪਤਾਲ ਦੇ ਫਿਜੀਸ਼ੀਅਨ ਡਾ ਜੇਮਜ਼ ਫਿਲਿਪਸ ਨੇ ਟਵੀਟ ਕੀਤਾਟਰੰਪ ਦੇ ਨਾਲ ਗੱਡੀ ‘ਚ ਮੌਜੂਦ ਸਾਰੇ ਲੋਕਾਂ ਨੂੰ ਹੁਣ 14 ਦਿਨਾਂ ਦੇ ਲਈ ਕੌਰਨਟਾਈਨ ਹੋਣਾ ਹੋਵੇਗਾ। ਉਹ ਬਿਮਾਰ ਪੈ ਸਕਦੇ ਹਨ, ਇੰਨਾਂ ਹੀ ਨਹੀਂ ਉੁਨ੍ਹਾਂ ਦੀ ਮੌਤ ਹੋ ਸਕਦੀ ਹੈ।

Related posts

ਭਾਰਤ ਵਿੱਚ ਮਿਲਿਆ ਮੌਂਕੀਪੌਕਸ ਦਾ ਪਹਿਲਾ ਸ਼ੱਕੀ ਮਾਮਲਾ

htvteam

ਵੱਟਪਐਪ ਅਪਡੇਟ: ਯੂਜ਼ਰ ਨੂੰ ਮਿਲੇਗਾ (Expiring Media) ਫੀਚਰ, ਇਸ ‘ਚ ਫੋਟੋ-ਵੀਡੀਓ ਇਕ ਵਾਰ ਵੇਖਣ ਤੋਂ ਬਾਅਦ ਹੋ ਜਾਵੇਗਾ ਗਾਇਬ

htvteam

ਔਰਤਾਂ ਖਿਲਾਫ ਹੋਣ ਵਾਲੇ ਜ਼ੁਲਮਾਂ ਤੇ 30 ਦਿਨ ‘ਚ ਦਾਖਿਲ ਹੋਵੇ ਚਾਰਜਸ਼ੀਟ : ਸੰਸਦ ਕਮੇਟੀ ਦਾ ਸੁਝਾਅ

Htv Punjabi