ਇਹ ਤਸਵੀਰਾਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੀਆਂ ਦੱਸੀਆ ਜਾ ਰਹੀਆਂ ਨੇ…ਜਿੱਥੇ ਜਲੰਧਰ ਤੋਂ ਕਰਨਾਲ ਨੂੰ ਜਾ ਰਹੇ ਡਬਲਿਊ ਡਬਲਿਊ ਈ. ਦੇ ਸਾਬਕਾ ਚੈਂਪੀਅਨ ਦ ਗ੍ਰੇਟ ਖਲੀ ਦਾ ਉਸ ਵੇਲੇ ਸਰਦਾਰ ਮੁੰਡੇ ਨਾਲ ਅਸਲ ‘ਚ ਪੰਗਾ ਪੈ ਗਿਆ ਜਦੋਂ ਸਰਦਾਰ ਮੁੰਡੇ ਨੇ ਗ੍ਰੇਟ ਖਲੀ ਉੱਤੇ ਇਲਜ਼ਾਮ ਲਗਾਇਆ ਕੀ ਉਹ ਟੋਲ ਪਲਾਜ਼ਾ ਤੋਂ ਮੁਫਤ ‘ਚ ਲੰਘਣਾ ਚਾਹੁੰਦਾ ਸੀ ਪਰ ਜਦੋਂ ਉਸ ਕੋਲੋ ਇਕ ਸੁਰੱਖਿਆ ਮੁਲਾਜ਼ਮ ਨੇ ਆਈ ਕਾਰਡ ਮੰਗਿਆ ਤਾਂ ਖਲੀ ਨੇ ਆਈ.ਕਾਰਡ ਨਾਲ ਹੋਣ ਦੀ ਗੱਲ ਕਹਿਕੇ ਸੁਰੱਖਿਆ ਗਾਰਡ ਦੇ ਕਥਿਤ ਤੌਰ ‘ਤੇ ਥੱਪੜ ਜੜ੍ਹ ਦਿੱਤਾ। ਜਿਸ ਤੋਂ ਬਾਅਦ ਮੌਕੇ ਉੱਤੇ ਇਲਜ਼ਾਮ ਲਗਾਉਣ ਵਾਲੇ ਮੁੰਡੇ ਨੇ ਸਰਦਾਰ ਨੌਜਵਾਨ ਨੂੰ ਸੱਦ ਲਿਆ ਤੇ ਫੇਰ ਉਸਨੇ ਗ੍ਰੇਟ ਖਲੀ ਨਾਲ ਇਹ ਕਹਿੰਦੇ ਹੋਏ ਪੰਗਾ ਪਾ ਲਿਆ ਕੀ ਤੂੰ ਮੁੰਡੇ ਦੇ ਥੱਪੜ ਕਿਉਂ ਮਾਰਿਆ ਜਿਸ ਤੋਂ ਬਾਅਦ ਜਦੋਂ ਗ੍ਰੇਟ ਖਲੀ ਆਪਣੇ ਲੰਬੇ ਚੌੜੇ ਸਰੀਰ ਨਾਲ ਗੱਡੀ ‘ਚੋਂ ਬਾਹਰ ਆਇਆ ਫੇਰ ਦੇਖੋ ਮੌਕੇ ਉੱਤੇ ਕੀ ਹੋਇਆ।
