Htv Punjabi
Crime Punjab Video

ਡਰਾਈਵਰ ਬੱਸ ਚਲਾਉਂਦੇ ਫੋਨ ਤੇ ਦੇਖ ਰਿਹਾ ਸੀ ਅਜਿਹੀਆਂ ਰੀਲਾਂ , ਸਵਾਰੀ ਨੇ ਬਣਾਈ ਵੀਡੀਓ

ਪੀਆਰਟੀਸੀ ਦੇ ਬੱਸ ਦੀ ਡਰਾਈਵ ਦੀ ਵੀਡਿਓ ਹੋਈ ਵਾਇਰਲ

ਡਰਾਈਵਿੰਗ ਕਰਦੇ ਸਮੇਂ ਮੋਬਾਇਲ ਤੇ ਦੇਖ ਰਿਹਾ ਸੀ ਰੀਲਾ
ਅਧਿਕਾਰੀਆਂ ਨੇ ਕੀਤੀ ਕਾਰਵਾਈ ਬਦਲਿਆ ਬੱਸ ਡਰਾਈਵਰ
ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਭਰੀ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਵਿੱਚ ਬੱਸ ਦਾ ਡਰਾਈਵਰ ਇੱਕ ਹੱਥ ਨਾਲ ਤਾਂ ਬੱਸ ਚਲਾ ਰਿਹਾ ਹੈ ਅਤੇ ਦੂਸਰੇ ਹੱਥ ਨਾਲ ਮੋਬਾਇਲ ਦੇ ਵਿੱਚ ਸੋਸ਼ਲ ਮੀਡੀਆ ਤੇ ਰੀਲਾਂ ਦੇਖ ਰਿਹਾ ਹੈ ਇੱਥੇ ਹੀ ਬੱਸ ਨਹੀਂ ਬੱਸ ਦੇ ਡੈਸ਼ ਬੋਰਡ ਤੇ ਗਲਾਸ ਦੇ ਵਿੱਚ ਪੀਣ ਦੇ ਲਈ ਚਾਹ ਜਾਂ ਕਾਫੀ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਕੁਝ ਖਾਣ ਦੇ ਲਈ ਵੀ ਕੌਲੀ ਦੇ ਵਿੱਚ ਪਿਆ ਹੈ ਇਸ ਪੂਰੀ ਘਟਨਾ ਨੂੰ ਬੱਸ ਵਿੱਚ ਸਵਾਰ ਸਵਾਰੀ ਨੇ ਆਪਣੇ ਮੋਬਾਈਲ ਵਿੱਚ ਰਿਕਾਰਡ ਕਰਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ। ਹੁਣ ਇਹ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ,,,,,

ਜਿਸ ਆਦਮੀ ਨੇ ਇਸ ਵੀਡੀਓ ਨੂੰ ਬਣਾਉਣ ਦਾ ਦਾਅਵਾ ਕੀਤਾ ਹੈ ਉਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਬੱਸ ਪੀਆਰਟੀਸੀ ਕੰਪਨੀ ਦੀ ਹੈ ਔਰ ਜਿਸ ਦਾ ਨੰਬਰ PB03BH 9190 ਹੈ ਜੋ ਰੋਜ਼ਾਨਾ ਸਵੇਰੇ ਬਠਿੰਡੇ ਤੋਂ ਚਾਰ ਵੱਜ ਕੇ 20 ਮਿੰਟ ਤੇ ਚੰਡੀਗੜ੍ਹ ਤੱਕ ਚਲਦੀ ਹੈ,,,,,,,

PRTC ਦਾ ਡਰਾਈਵਰ ਬੱਸ ਚਲਾਉਂਦੇ ਮੋਬਾਈਲ ਤੇ ਰੀਲਾਂ ਦੇਖ ਰਿਹਾ ਸੀ ਜਿਸ ਮਾਮਲੇ ਵਿੱਚ ਹੁਣ PRTC ਨੇ ਉਕਤ ਡਰਾਈਵਰ ਨੂੰ ਬੱਸ ਤੋ ਉਤਾਰ ਦਿੱਤਾ ਹੈ ਉਸ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ,,,,,,,,,

ਬਠਿੰਡਾ ਤੋ ਚੰਡੀਗੜ੍ਹ ਨੂੰ PRTC ਬੱਸ ਦਾ ਡਰਾਈਵਰ ਬੱਸ ਚਲਾਉਂਦੇ ਟਾਈਮ ਮੋਬਾਈਲ ਤੇ ਵੀਡੀਓ ਦੇਖ ਰਿਹਾਂ ਸੀ ਡਰਾਈਵਰ ਦੇ ਸਾਹਮਣੇ ਵੱਸਦੇ ਡੈਸ਼ਬੋਰਡ ਤੇ ਚਾਹ ਯਾ ਕਾਫੀ ਦਾ ਕੱਪ ਅਤੇ ਖਾਣ ਦੇ ਲਈ ਕੁਝ ਸਮਾਨ ਪਿਆ ਵੀ ਨਜ਼ਰ ਆ ਰਿਹਾ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਭਾਗ ਨੇ ਇਸ ਦੇ ਖਿਲਾਫ ਕਾਰਵਾਈ ਕੀਤੀ ਕੀ ਕਹਿੰਦੇ ਨੇ ਪੀਆਰਟੀਸੀ ਦੇ ਸੁਪਰਡੈਂਟ ਆਕਾਸ਼ ਕੁਮਾਰ,,,,,,ਅਸੀਂ ਇਸ ਡਰਾਈਵਰ ਨੂੰ ਬੱਸ ਦੇ ਰੂਟ ਤੋਂ ਉਤਾਰ ਦਿੱਤਾ ਜਿਸ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਨੂੰਨ ਤਹਿਤ ਤਾਂ ਕਹਿੰਦਾ ਹੈ ਕਿ ਕੋਈ ਵੀ ਡਰਾਈਵਰ ਚਲਦੀ ਬੱਸ ਦੇ ਉੱਪਰ ਨਾ ਕੁਝ ਖਾ ਪੀ ਸਕਦਾ ਹੈ ਅਤੇ ਨਾ ਹੀ ਮੋਬਾਇਲ ਫੋਨ ਤੇ ਗੱਲ ਕਰ ਸਕਦਾ ਹੈ। ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭੁਪਿੰਦਰ ਸਿੰਘ ਦੇ ਘਰ ‘ਚ ਪੁਲਿਸ ਨੇ ਮਾਰਿਆ ਛਾਪਾ

htvteam

ਦਰਦ ਜਾਂ ਰਾਜ! ਕੁ/ੜੀ ਦੇ ਪੇਟ ਵਿੱਚ ਕੀ ਲੁਕਿ ਆ ਸੀ ?

htvteam

ਪੰਜਾਬ ਦੇ ਸ਼ਹਿਰ ‘ਚ ਬਣਿਆ ਪਹਾੜਾਂ ਵਰਗਾ ਖ਼ਤਰਨਾਕ ਮਾਹੌਲ; ਲੋਕਾਂ ਦੇ ਸੁੱਕੇ ਸਾਹ

htvteam

Leave a Comment