ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਮੁਲਜ਼ਮ ਜਤਿੰਦਰ ਜਿੱਮੀ ਦੇ ਪਿਤਾ ਡੇਰਾ ਪ੍ਰਮੀ ਮਨੋਹਰ ਲਾਲ ਅਰੋੜਾ ਜਿਸਨੂੰ ਸ਼ੱਕਰਵਾਰ ਦੀ ਦੁਪਹਿਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਤਿੰਦਰ ਸਿੰਘ ਦੇ ਪਿਤਾ ਅਤੇ ਡੇਰਾ ਪ੍ਰੇਮੀ ਸੱਚਾ ਸੌਦਾ ਦੇ 25 ਮੈਂਬਰਾਂ ਵਿੱਚੋ ਇੱਕ, ਜੋ 2015 ਵਿੱਚ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਸਨ। ਡੇਰਾ ਪ੍ਰੇਮੀ ਮਨੋਹਰ ਲਾਲ ਅਰੋੜਾ ਦੀ ਭਗਤਾ ਭਾਈਕਾ ਦੇ ਇਲਾਕੇ ਵਿੱਚ ਮਨੀ ਐਕਸਚੇਜ਼ ਦੁਕਾਨ ਦਾ ਮਾਲਕ ਹੈ। ਦੁਪਹਿਰ 3.36 ਤੇ ਦੋ ਹਮਲਾਵਰ ਮੂੰਹ ਢੱਕ ਕੇ ਦੁਕਾਨ ਵਿੱਚ ਪਹੁੰਚ ਗਏ।
ਬੈਗ ਵਿੱਚੋਂ ਕੁਝ ਸਮਾਨ ਕੱਡਣ ਦੇ ਬਹਾਨੇ ਸਿਰਫ਼ 36 ਸਿਕਟਾਂ ਵਿੱਚ 3 ਪਿਸਤੋਲਾਂ ਵਿੱਚੋਂ 3 ਗੋਲਿਆਂ ਚਲਾਇਆਂ ਤੇ ਮਨੋਹਰ ਲਾਲ ਦਾ ਕੱਤਲ ਕਰ ਦਿੱਤਾ। ਮਨੋਹਰ ਲਾਲ ਦੇ ਇੱਕ ਗੋਲੀ ਸਿਰ ਅਤੇ ਦੂਸਰੀ ਛਾਤੀ ਵਿੱਚ ਲਗੀ । ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡੇਡ ਘੰਟੇ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਪੋਸਟਮਾਟਮ ਲਈ ਅੱਗੇ ਭੇਜ਼ ਦਿੱਤਾ ।
2015 ਵਿੱਚ ਬੇਅਦਬੀ ਮਾਮਲੇ ਵਿੱਚ ਮੁਲਜ਼ਮ ਜਤਿੰਦਰਵੀਰ ਸਿੰਘ ਉਰਫ਼ ਜਿੰਮੀ ਤੇ ਬੇਅਦਬੀ ਦੇ 3 ਅਲਗ-ਅਲਗ ਮਾਮਲੇ ਤੇ 4 ਕੇਸ ਦਰਜ਼ ਹਨ। ਜਿੰਮੀ ਜੁਲਾਈ 2019 ਨੂੰ ਜ਼ਮਾਨਤ ਤੇ ਬਾਹਰ ਆਇਆ ਸੀ। ਇਸ ਕਤਲ ਦੀ ਜ਼ਿਮੇਵਾਰੀ ਸੁੱਖਾ ਗਿੱਲ ਲੰਬੇ ਗਰੁੱਪ ਵਾਲੋਂ ਲਈ ਗਈ ਹੈ । ਸੁੱਖਾ ਸਿੰਘ ਨੇ ਇਸ ਖ਼ਬਰ ਨੂੰ ਫ਼ੇਸਬੁੱਕ ਤੇ ਪੋਸਟ ਪਾਕੇ ਸਾਂਝੀ ਕੀਤੀ ।
ਸ਼ੁੱਕਰਵਾਰ ਨੂੰ ਬੱਸ ਅੱਡੇ ਦੇ ਨਜ਼ਦੀਕ ਜਤਿੰਦਰ ਮਨੀ ਐਕਸਚੇਜ਼ ਦੀ ਦੁਕਾਨ ਤੇ ਉਸਦੇ ਪਿਤਾ ਮਨੋਹਰ ਲਾਲ ਅਰੋੜਾ ਦੇ ਭਾਈ ਤੋਂ ਇਲਾਵਾ ਦੋ ਹੋਰ ਵਿਅਕਤੀ ਬੈਠੇ ਸਨ । ਦੁਪਹਿਰ 3.36 ਮਿੰਟਾਂ ਤੇ ਇੱਕ ਕਾਲੇ ਰੰਗ ਦੇ ਮੋਟਰਸਾਇਕਲ ਤੇ ਸਵਾਰ ਸਰਦਾਰ ਵਿਅਕਤੀ ਦੁਕਾਨ ਵਿੱਚ ਆਏ ਤੇ ਪੈਸੇ ਐਕਸਚੇਜ਼ ਕਰਨ ਦੀ ਗੱਲ ਕਰਨ ਲੱਗੇ । ਇਸੇ ਦੌਰਾਨ ਦੋਨਾਂ ਨੌਜ਼ਵਾਨਾਂ ਵਿੱਚੋਂ ਇੱਕ ਨੇਂ ਆਪਣੇ ਬੈਗ ਵਿੱਚੋਂ ਪਿਸਤੋਲ ਕੱਡੀ ਤੇ ਦੋਨੇ ਹੱਥਾਂ ਵਿੱਚ ਲੈਕੇ ਗੋਲੀਆਂ ਚਲੋਣਿਆ ਸ਼ੁਰੂ ਕਰ ਦਿੱਤੀਆਂ ।
36 ਸਕਿੰਟਾਂ ਵਿੱਚ ਦੋਨਾਂ ਹਮਲਾਵਰਾਂ ਨੇ ਤਿੰਨ ਪਿਸਤੋਲਾਂ ਨਾਲ ਤਿੰਨ ਫ਼ੈਰ ਕੀਤੇ, ਜਿਸ ਵਿੱਚੋਂ ਮਨੋਹਰ ਲਾਲ ਨੂੰ ਦੋ ਗੋਲਿਆਂ ਲੱਗਿਆਂ। ਦਰਵਾਜ਼ੇ ਕੋਲ ਖੜਿਆ ਦੂਸਰਾ ਹਮਲਾਵਰ ਨੇ ਜੇਬ ਵਿੱਚੋਂ ਪਿਸਤੋਲ ਕੱਡ ਕੇ ਗੋਲਿਆਂ ਚਵਾਉਣ ਤੋਂ ਬਾਅਦ ਫ਼ਰਾਰ ਹੋ ਗਏ । ਮਨੋਹਰ ਲਾਲ ਨੂੰ ਹਸਪਤਾਲ ਲਿਜ਼ਾਇਆ ਗਿਆ ਤੇ ਉੱਥੇ ਕੁਝ ਸਮੇਂ ਬਾਅਦ ਉਹਨਾਂ ਦੀ ਉੱਥੇ ਮੌਤ ਹੋ ਗਈ ।