ਤਰਨ ਤਾਰਨ ਦੇ ਪਿੰਡ ਜੀਉਬਾਲਾ ਦੇ ਨਾਜ਼ਰ ਸਿੰਘ ਨਾਮਕ ਗਰੀਬ ਕਿਸਾਨ ਵੱਲੋ ਕਰਜ਼ਾ ਚੁੱਕ ਕੇ ਉਸਾਰੇ ਜਾ ਰਹੇ ਮਕਾਨ ਦੀਆਂ ਛੱਤਾਂ ਦਾ ਅਚਾਨਕ ਲੈਂਟਰ ਡਿੱਗ ਗਿਆ ਸੀ ਜਿਸਦੀ ਖਬਰ ਸੋਸ਼ਲ ਮੀਡੀਆਂ ਤੇ ਵਾਇਰਲ ਹੋਣ ਤੋ ਬਾਅਦ ਪਤਾ ਚੱਲਣ ਤੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਸ਼ੋਸਲ ਵਰਕਰ ਏ ਐਸ ਆਈ ਦਲਜੀਤ ਸਿੰਘ ਅੰਮ੍ਰਿਤਸਰ ਅਤੇ ਹੋਰ ਸਾਥੀਆਂ ਨਾਲ ਪੀੜਤ ਕਿਸਾਨ ਦੇ ਘਰ ਪਹੁੰਚੇ ਤੇ ਪਰਿਵਾਰ ਦਾ ਹਾਲ ਜਾਣਿਆਂ।

ਇਸ ਮੋਕੇ ਪਿੰਡ ਕੈਰੋਵਾਲ ਦੇ ਵਾਸੀ ਯੁਵਰਾਜ ਸਿੰਘ ਜੋ ਅਸਟਰੇਲੀਆ ਵਿੱਚ ਹਨ ਉਹਨਾਂ ਵੱਲੋ ਆਪਣੇ ਦੋਸਤਾਂ ਦੀ ਮਦਦ ਨਾਲ ਕੀਤੀ ਰਾਸ਼ੀ ਨੂੰ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਵੱਲੋ ਪੀੜਤ ਕਿਸਾਨ ਨਾਜ਼ਰ ਸਿੰਘ ਨੂੰ ਮਦਦ ਦੇ ਤੋਰ ਤੇ ਸੋਪਿਆ ਇਸ ਮੋਕੇ ਯੋਗਰਾਜ ਸਿੰਘ ਨੇ ਉਥੇ ਹਾਜ਼ਰ ਪਰਿਵਾਰ ਨੂੰ ਧਰਵਾਸਾ ਦੇਂਦਿਆਂ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ ਅਤੇ ਗੁਰਬਾਣੀ ਦਾ ਜਾਪ ਕਰਨ ਦੀ ਅਪੀਲ ਕੀਤੀ ਗਈ

ਇਸ ਮੌਕੇ ਯੋਗਰਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ ਤੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦਿਆਂ ਗਰੀਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਮੌਕੇ ਐਨ ਆਰ ਆਈ ਯੁਵਰਾਜ ਸਿੰਘ ਦੇ ਭਰਾ ਨੇ ਦੱਸਿਆਂ ਕਿ ਉਸਦੇ ਭਰਾ ਅਤੇ ਦੋਸਤਾਂ ਵੱਲੋ ਉੱਕਤ ਪਰਿਵਾਰ ਲਈ ਮਦਦ ਭੇਜੀ ਗਈ ਹੈ ਜੋ ਪਰਿਵਾਰ ਨੂੰ ਸੌਪੀ ਗਈ ਹੈ ਉੱਧਰ ਪੀੜਤ ਕਿਸਾਨ ਨਾਜ਼ਰ ਸਿੰਘ ਨੇ ਯੋਗਰਾਜ ਸਿੰਘ ਮਦਦ ਕਰਨ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ।
