Htv Punjabi
India

ਤਿਉਂਹਾਰੀ ਸੀਜ਼ਨ ‘ਚ ਪਹਿਲਾਂ RBI ਨੇ ਦਿੱਤਾ ਝਟਕਾ, ਨਹੀਂ ਮਿਲੇਗੀ EMI ‘ਤੇ ਰਾਹਤ

ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਰਿਜ਼ਰਵ ਬੈਂਕ ਦੀ ਮੁਦਰਾ ਕਮੇਟੀ (ਐਸਪੀਸੀ) ਬੈਠਕ ਦੇ ਨਤੀਜੇ ਦਾ ਐਲਾਨ ਹੋ ਗਿਆ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈਸ ਕਾਂਨਫ੍ਰੰਸ ਦੇ ਜ਼ਰੀਏ ਬੈਠਕ ਦੇ ਨਤੀਜੇ ਦੇ ਬਾਰੇ ‘ਚ ਜਾਣਕਾਰੀ ਦਿੱਤੀ।

ਆਰਬੀਆਈ ਗਵਰਨ ਨੇ ਕਿਹਾ ਕਿ ਉਮੀਦ ਹੈ, ਕਿ ਚਾਲੂ ਵਿੱਤੀ ਸਾਲ ਦੀ ਆਖਰੀ ਤਿਮਾਹੀ ‘ਚ ਜੀਡੀਪੀ ਗ੍ਰੌਥ ਪੌਜ਼ੇਟਿਵ ‘ਚ ਆ ਜਾਵੇਗਾ। ਉਹਨਾਂ ਨੇ ਕਿਹਾ ਕਿ ਸਾਰੇ ਸੈਕਟਰਾਂ ‘ਚ ਗ੍ਰੋਥ ਵੇਖਣ ਨੂੰ ਮਿਲ ਰਹੀ ਹੈ, ਉਹਨਾਂ ਨੇ ਕਿਹਾ ਕਿ ਕੋਵਿਡ ਰੋਕਣ ‘ਚ ਜਿਆਦਾ ਫੋਕਸ ਰੀਵਾਈਵਲ ‘ਤੇ ਹੈ।

ਇਸੇ ਦੌਰਾਨ ਉਹਨਾਂ ਨੇ ਦੱਸਿਆ ਹੈ ਕਿ ਰੇਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਮਤਲਬ ਇਹ ਕੇ ਰੇਪੋ ਰੇਟ ਚਾਰ ਫੀਸਦ ‘ਤੇ ਬਰਕਰਾਰ ਹੈ। ਉਹਨੂੰ ਦੱਸ ਦਈਏ ਕੇ ਤਿਉਹਾਰਾਂ ਨੂੰ ਵੇਖਦੇ ਹੋਏ ਇਹ ਉਮੀਦ ਕੀਤੀ ਜਾ ਰਹੀ ਸੀ ਕੇ ਆਰਬੀਆਈ ਡਿਮਾਂਡ ਵਧਾਉਣ ਦੇ ਲਈ ਰੇਪੋ ਰੇਟ ‘ਤੇ ਕੈਂਚੀ ਚਲਾ ਸਕਦੀ ਹੈ, ਹਾਂਲਾਕਿ ਅਜਿਹਾ ਕੁਝ ਵੀ ਨਹੀਂ ਹੋਇਆ,, ਦੱਸ ਦਈਏ ਕੇ ਬੀਤੇ ਅਗਸਤ ‘ਚ ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ‘ਚ ਵੀ ਰੇਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ, ਹਾਂਲਾਕਿ ਕੇਂਦਰੀ ਬੈਂਕ ਇਸ ਤੋਂ ਪਹਿਲਾਂ ਪਿਛਲੇ ਦੋ ਬੈਠਕਾਂ ‘ਚ ਰੇਪੋ ਰੇਟ ‘ਚ 1.15 ਫੀਸਦ ਦੀ ਕਟੌਤੀ ਕਰ ਚੁੱਕਿਆ ਹੈ।

ਤੁਹਾਨੂੰ ਦੱਸ ਦਈਏ ਕੇ ਰਿਜ਼ਰਵ ਬੈਂਕ ਨੇ ਪਹਿਲੀ ਮੁਦਰਾ ਕਮੇਟੀ ਦੀ ਬੈਠਕ ਦਾ ਦਿਨ 28 ਸਤੰਬਰ ਨੂੰ ਰੱਖਿਆ ਸੀ, ਪਰ ਕਮੇਟੀ ਦੇ ਮੈਂਬਰਾਂ ਦੀ ਨਿਯੁਕਤੀ ਦੇ ਕਾਰਨ ਬੈਠਕ ਨੂੰ ਅੱਗੇ ਟਾਲ ਦਿੱਤਾ ਗਿਆ ਸੀ।

Related posts

ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਰੋਨਾ ਰੋਕਣ ਲਈ40 ਦਿਨਾਂ ਦੀ ਤਾਲਾਬੰਦੀ ਜ਼ਰੂਰੀ ਸੀ ਪਰ…

Htv Punjabi

ਪੂਨਮ ਪਾਂਡੇ ਨੇ ਚੁੱਪ-ਚਪੀਤੇ ਕਰਵਾਇਆ ਵਿਆਹ ਤਾਂ ਬਾਅਦ ‘ਚ ਮੁੜ ਹੋਇਆ ਵੱਡਾ ਕਾਂਢ!

htvteam

ਵਿਰਾਟ ਦੇ ਘਰ ਆਉਂਣ ਵਾਲੀਆਂ ਖੁਸ਼ੀਆਂ, ਫੈਨ ਨੇ ਵੀ ਕੀਤਾ ਅਜਿਹਾ ਸਵਾਲ

htvteam