Htv Punjabi
Punjab Video

ਤੁਹਾਡੇ ਘਰ ਚ ਐਵੇਂ ਵੀ ਹੋ ਸਕਦਾ,ਧਿਆਨ ਰੱਖਿਆ ਕਰੋ ਭਾਈ

ਜੇਕਰ ਦਿਨ ਵੇਲੇ ਤੁਸੀ ਵੀ ਆਪਣੇ ਘਰਦਾ ਬੂਹਾ ਖੁੱਲ੍ਹਾ ਛੱਡ ਬੇਚਿੰਤ ਬੈਠਕੇ ਅਰਾਮ ਕਰਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਕੌਣ ਤੇ ਕਦੋਂ ਆ ਵੜ੍ਹੇ ਇਸਦੇ ਖਬਰ ਕਿਸੇ ਨੂੰ ਕੰਨ੍ਹੋ ਕੰਨ ਤੱਕ ਨਹੀਂ ਹੋਣੀ,ਵੀਡੀਓ ਵਿੱਚ ਮੋਟਰਸਾਇਕਲ ਤੇ ਸਵਾਰ ਦੋ ਨੌਜਵਾਨ ਮਲਕ ਦੇਣੇ ਦੱਬੇ ਪੈਰੀ ਘਰ ਵਿੱਚ ਵੜ੍ਹ ਚੁੱਕੇ ਹਨ ਤੇ ਹੁਣ ਇਹ ਜੋ ਅੱਗੇ ਕਾਰਾ ਕਰਨ ਵਾਲੇ ਨੇ ਉਸਨੇ ਪੂਰੇ ਇਲਾਕੇ ਦੇ ਲੋਕਾਂ ਨੂੰ ਡਰਾ ਦਿੱਤਾ,,,,,,,

ਤਸਵੀਰਾਂ ਚ ਤੁਸੀ ਦੇਖਿਆ ਕੀ ਮੁੰਡੇ ਸ਼ਰੇਆਮ ਦਿਨ ਦਿਹਾੜੇ ਵਾਰਦਾਤ ਕਰਕੇ ਫਰਾਰ ਹੋ ਗਏ ਦਰਸਲ ਇਹ ਮਾਮਲਾ ਗੁਰਦਾਸਪੁਰ ਦੇ ਜੱਟਾ ਬੰਬੀ ਨੇੜੇ ਦਾ ਹੈ ਜਿੱਥੇ ਪੰਜਾਬ ਪੁਲਿਸ ਦੇ ਸਾਬਕਾ ਥਾਣੇਦਾਰ ਦੇ ਜਸਬੀਰ ਸਿੰਘ ਘਰ ਵੜ੍ਹਕੇ ਇਨ੍ਹਾਂ ਮੁੰਡਿਆਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੁਣ ਜਸਬੀਰ ਸਿੰਘ ਹੋਰਾਂ ਜ਼ੁਬਾਨੀ ਕਿਵੇਂ ਪਿਸਤੌਲ ਦੀ ਨੋਕ ਤੇ ਮਿੰਟਾਂ ਚ ਘਰ ਖਾਲੀ ਕਰਗੇ,,,,,,,,,,,

ਜਸਬੀਰ ਸਿੰਘ ਨੇ ਦੱਸਿਆ ਕੀ ਲੁਟੇਰੇ ਉਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਦੇਕੇ ਲੱਖਾਂ ਰੁਪਏ ਦਾ ਸੋਨਾ -ਚਾਂਦੀ ਤੇ ਪੈਸਿਆਂ ਸਣੇ ਮੋਬਾਇਲ ਵੀ ਲੁੱਟਕੇ ਫਰਾਰ ਹੋ ਗਏ ਜਿਸ ਬਾਬਤ ਉਨ੍ਹਾਂ ਪੁਲਿਸ ਨੂੰ ਸ਼ਕਾਇਤ ਦਰਜ ਕਰਵਾਈ ਹੈ ਤੇ ਪ੍ਰਸ਼ਾਸਨ ਮੂਹਰੇ ਇੰਨਸਾਫ ਦੀ ਗੁਹਾਰ ਲਗਾਈ ਐ,ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਫਰਾਰ ਹੋਏ ਲੁਟੇਰਿਆਂ ਨੂੰ ਕਦੋਂ ਤੱਕ ਫੜਕੇ ਸਾਲਾਖਾਂ ਪਿੱਛੈ ਸੁੱਟਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਕਾਰੀ ਸਕੂਲਾਂ ਦੀ ਮਾੜੀ ਹਾਲਤ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਚੰਨੀ ਨੂੰ ਘੇਰਿਆ

htvteam

ਹੁਣ ਅਯੁੱਧਿਆ ਮੁੱਦੇ ‘ਤੇ ਸ਼੍ਰੋਮਣੀ ਕਮੇਟੀ ਨੇ ਪਾ ਲਿਆ ਪੰਗਾ, ਸੁਪ੍ਰੀਮ ਕੋਰਟ ਦੇ ਫੈਸਲੇ ਨੂੰ ਦਿੱਤੀ ਜਾਵੇਗੀ ਚੁਣੌਤੀ ? ਸ਼੍ਰੋਮਣੀ ਕਮੇਟੀ ਇਜਲਾਸ ਦੌਰਾਨ ਸਦਨ ‘ਚ ਪਾਸ ਕਰਤਾ ਆਹ ਮਤਾ 

Htv Punjabi

ਪਾਣੀ ਧਿਆਨ ਨਾਲ ਪੀਆ ਕਰੋ,ਕਦੇ ਪਾਣੀ ‘ਚ ਆਹ ਚੀਜ਼ ਵੀ ਬੈਠੀ ਹੁੰਦੀ ਐ

htvteam

Leave a Comment