ਪਿੰਡ ਕਲੇਰ ਕਲਾਂ ਦੇ ਮੌਜੂਦਾ ਸਰਪੰਚ ਦਾ ਬੀਡੀਪੀਓ ਧਾਰੀਵਾਲ ਨਾਲ ਪੰਗਾ
ਸਰਪੰਚ ਨੇ ਗੁੰਡਾਗਰਦੀ ਤੇ ਝੂਠਾ ਪਰਚਾ ਕਰਵਾਉਣ ਦੇ ਲਗਾਏ ਆਰੋਪ
ਬੀਡੀਪੀਓ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਿਆ
ਗੁਰਦਾਸਪੁਰ ਦੇ ਪਿੰਡ ਕਲੇਰਕਲਾਂ ਦੇ ਮੌਜੂਦਾ ਸਰਪੰਚ ਸੁਧਿਰ ਚਾਬਾ ਨੇ ਬੀਡੀਪੀਓ ਧਾਰੀਵਾਲ ਉੱਪਰ ਉਸ ਨਾਲ ਦਫ਼ਤਰ ਵਿਚ ਗੁੰਡਾਗਰਦੀ ਕਰਨ ਅਤੇ ਝੂਠਾ ਪਰਚਾ ਦਰਜ ਕਰਵਾਉਣ ਦੇ ਆਰੋਪ ਲਗਾਏ ਹਨ। ਉਹਨਾਂ ਕਿਹਾ ਕਿ ਉਹ ਬੀਡੀਪੀਓ ਦਫਤਰ ਵਿੱਚ ਚਾਰ ਮਾਰਚ ਨੂੰ ਮੀਟਿੰਗ ਸਬੰਧੀ ਬੀਡੀਪੀਓ ਨੂੰ ਮਿਲਣ ਦੇ ਲਈ ਗਏ ਸਨ ਜਿੱਥੇ ਬੀਡੀਪੀਓ ਗੁਰਮੀਤ ਸਿੰਘ ਨੇ ਉਸਦੇ ਨਾਲ ਧੱਕਾ ਮੁੱਕੀ ਕੀਤੀ ਹੈ ਅਤੇ ਬਾਅਦ ਵਿੱਚ ਪੁਲਿਸ ਨੂੰ ਸੱਦ ਕੇ ਉਸ ਦੇ ਉੱਪਰ ਹੀ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ। ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਡੀਪੀਓ ਧਾਰੀਵਾਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਉੱਪਰ ਦਰਜ ਹੋਇਆ ਝੂਠਾ ਮਾਮਲਾ ਰੱਦ ਕੀਤਾ ਜਾਵੇ ਦੂਜੇ ਪਾਸੇ ਇਸ ਮਾਮਲੇ ਵਿੱਚ ਬੀਡੀਪੀਓ ਧਰੀਵਾਲ ਗੁਰਮੀਤ ਸਿੰਘ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਰਪੰਚ ਨੂੰ ਪਿੰਡ ਦੇ ਕੋਰਮ ਪੂਰੇ ਕਰਨ ਦੇ ਲਈ ਬੁਲਾਇਆ ਗਿਆ ਸੀ ਸਰਪੰਚ ਨੇ ਦਫਤਰ ਵਿੱਚ ਆ ਕੇ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਅਤੇ ਉਸਦੀ ਵੀਡੀਓ ਬਣਾ ਰਿਹਾ ਸੀ ਜਿਸ ਕਰਕੇ ਉਸਨੂੰ ਰੋਕਿਆ ਗਿਆ ਸੀ ਅਤੇ ਸਰਪੰਚ ਦਫਤਰ ਦੀ ਇਕ ਫਾਈਲ ਚੁੱਕ ਕੇ ਭੱਜਿਆ ਸੀ ਜਿਸ ਕਰਕੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਅੱਜ ਪਿੰਡ ਕਲੇਰਕਲਾਂ ਦੇ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਪਿੰਡ ਦੇ ਸਰਪੰਚ ਸੁਧਿਰ ਚਾਬਾ ਅਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਬੀਡੀਪੀਓ ਗੁਰਮੀਤ ਸਿੰਘ ਵੱਲੋਂ ਉਹਨਾਂ ਨੂੰ 3 ਮਾਰਚ ਨੂੰ ਸ਼ਾਮ ਨੂੰ ਚਿੱਠੀ ਭੇਜ ਕੇ 4 ਮਾਰਚ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਜਦ ਕਿ ਇੰਨੇ ਘਟ ਸਮੇਂ ਵਿੱਚ ਮੀਟਿੰਗ ਵਿੱਚ ਨਹੀਂ ਸੀ ਪਹੁੰਚਿਆ ਜਾ ਸੱਕਦਾ ਇੱਸ ਲਈ ਉਹ ਇਕੱਲੇ ਬੀਡੀਪੀਓ ਗੁਰਮੀਤ ਸਿੰਘ ਨੂੰ ਦਫਤਰ ਵਿੱਚ ਮਿਲਣ ਗਏ ਸਨ ਕਿ ਉਹਨਾਂ ਨੇ ਮੀਟਿੰਗ ਲਈ ਬਹੁਤ ਲੇਟ ਦਸਿਆ ਹੈ ਅਤੇ ਸਾਰੇ ਮੈਂਬਰ ਕਿਤੇ ਬਾਹਰ ਹਨ ਅਤੇ ਸਾਨੂੰ ਮੀਟਿੰਗ ਦਾ ਹੋਰ ਸਮਾਂ ਦਿੱਤਾ ਜਾਵੇ ਪਰ ਬੀਡੀਪੀਓ ਨੇ ਉਹਨਾਂ ਦੇ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਿਸ ਕਰਕੇ ਉਹ ਉਹਨਾਂ ਦੀ ਵੀਡੀਓ ਬਣਾ ਰਹੇ ਸਨ ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਵੀ ਕਿਹਾ ਹੈ ਕਿ ਜੇਕਰ ਕੋਈ ਅਫਸਰ ਕਿਸੇ ਦੀ ਗੱਲ ਨਹੀਂ ਸੁਣਦਾ ਜਾਂ ਫਿਰ ਕਰਪਸ਼ਨ ਕਰਦਾ ਹੈ ਤਾਂ ਉਸਦੀ ਵੀਡੀਓ ਬਣਾ ਕੇ ਭੇਜੀ ਜਾਵੇ ਇਸ ਲਈ ਉਹ ਆਪਣੇ ਬਚਾਅ ਦੇ ਲਈ ਵੀਡੀਓ ਬਣਾ ਰਹੇ ਸਨ ਪਰ ਬੀਡੀਪੀਓ ਨੇ ਉਸਦੇ ਉੱਪਰ ਹਮਲਾ ਕਰ ਦਿੱਤਾ ਅਤੇ ਉਸਦੇ ਨਾਲ ਹੱਥੋਪਾਈ ਕੀਤੀ ਹੈ ਜਿਸ ਦੀ ਵੀਡੀਓ ਵੀ ਉਹਨਾਂ ਦੇ ਕੋਲ ਹੈ ਅਤੇ ਪੁਲਿਸ ਨੂੰ ਸੱਦ ਕੇ ਆਪਣੇ ਕਰਮਚਾਰੀਆਂ ਦੇ ਬਿਆਨ ਦਰਜ ਕਰਵਾ ਕੇ ਉਸ ਉੱਪਰ ਹੀ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ।ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਬੀਡੀਪੀਓ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਉੱਪਰ ਜਿਹੜਾ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ ਉਸ ਨੂੰ ਰੱਦ ਕੀਤਾ ਜਾਵੇ।
ਦੂਜੇ ਪਾਸੇ ਪੰਚਾਇਤ ਮੈਂਬਰ ਨੇ ਕਿਹਾ ਕਿ ਪਰਚੇ ਵਿੱਚ ਲਿਖਿਆ ਹੈ ਕਿ ਸਰਪੰਚ ਦੇ ਨਾਲ ਪੰਚਾਇਤ ਮੈਂਬਰ ਵੀ ਸ਼ਾਮਿਲ ਸਨ ਪਰ ਉਸ ਸਮੇਂ ਸਰਪੰਚ ਇਕੱਲਾ ਹੀ ਬੀਡੀਪੀਓ ਨੂੰ ਮਿਲਣ ਵਾਸਤੇ ਗਿਆ ਸੀ ਜਦਕਿ ਕੋਈ ਵੀ ਪੰਚਾਇਤ ਮੈਂਬਰ ਉਹਨਾਂ ਦੇ ਨਾਲ ਨਹੀਂ ਗਿਆ ਇਹ ਸਾਰਾ ਸਰ ਝੂਠਾ ਪਰਚਾ ਸਰਪੰਚ ਉੱਪਰ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਦੋਂ ਬੀਡੀਪੀਓ ਗੁਰਮੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਰਪੰਚ ਨੂੰ ਪਿੰਡ ਦਾ ਕੋਰਮ ਪੂਰਾ ਕਰਨ ਦੇ ਲਈ ਮੀਟਿੰਗ ਦੇ ਲਈ ਬੁਲਾਇਆ ਗਿਆ ਸੀ ਪਰ ਸਰਪੰਚ ਨੇ ਆਉਂਦੇ ਹੀ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਅਤੇ ਉਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਨੇ ਵੀਡੀਓ ਬਣਾਉਣ ਤੋਂ ਰੋਕਿਆ ਤਾਂ ਸਰਪੰਚ ਗੁੱਸੇ ਵਿੱਚ ਆ ਕੇ ਉਥੋਂ ਇੱਕ ਦਫ਼ਤਰੀ ਫਾਈਲ ਲੈ ਕੇ ਭੱਜਣ ਲੱਗਾ ਸੀ ਜਿਸ ਤੋਂ ਬਾਅਦ ਉਹਨ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਅਤੇ ਪੁਲਿਸ ਨੇ ਸਰਪੰਚ ਅਤੇ ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਸਿਰਫ ਵੀਡੀਓ ਬਣਾਉਣ ਤੋਂ ਸਰਪੰਚ ਨੂੰ ਰੋਕਿਆ ਗਿਆ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
